ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਉਨ: ਅਦਾਕਾਰ ਦਿਲੀਪ ਕੁਮਾਰ ਨੇ ਲੋਕਾਂ ਨੂੰ ਕੀਤੀ ਵਿਸ਼ੇਸ਼ ਅਪੀਲ

ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਦੇਸ਼ ਵਿੱਚ ਤਾਲਾਬੰਦੀ ਦੀ ਘੋਸ਼ਣਾ ਕੀਤੀ ਗਈ ਹੈ। ਲੋਕਾਂ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹ ਘਰਾਂ ਚ ਹੀ ਰਹਿਣ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵੀ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਕਰ ਰਹੇ ਹਨ। ਇਸ ਦੌਰਾਨ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਨੇ ਵੀ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ।

 

ਦਿਲੀਪ ਕੁਮਾਰ ਨੇ ਟਵਿੱਟਰ 'ਤੇ ਲਿਖਿਆ ਕਿ ਤੁਹਾਨੂੰ ਅਪੀਲ ਹੈ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਸੁਰੱਖਿਅਤ ਰਹਿਣਾ ਚਾਹੀਦਾ ਹੈ। ਦੱਸ ਦਈਏ ਕਿ ਇਹ ਦੂਜਾ ਮੌਕਾ ਹੈ ਜਦੋਂ ਦਿਲੀਪ ਕੁਮਾਰ ਨੇ ਲੋਕਾਂ ਨੂੰ ਅਜਿਹੀ ਅਪੀਲ ਕੀਤੀ ਹੈ।

 

ਇਸ ਤੋਂ ਪਹਿਲਾਂ ਦਿਲੀਪ ਨੇ ਟਵੀਟ ਕਰਕੇ ਲਿਖਿਆ ਸੀ, 'ਦਵਾ ਭੀ, ਦੁਆ ਭੀ, ਪਹਿਲਾਂ ਕੁਝ ਦੂਰੀ ਵੀ, ਉਹ ਕਰੀਮ ਹੈ ਰਹੀਮ ਹੈ, ਅਤੇ ੳਹੀ ਮੁਸ਼ਕਲ ਕੁਸ਼ਾ ਵੀ। ਮੈਂ ਤੁਹਾਨੂੰ ਸਾਰਿਆਂ ਨੂੰ ਘਰ ਰਹਿਣ ਦੀ ਅਪੀਲ ਕਰਦਾ ਹਾਂ। ਕਰੋਨਾ ਵਾਇਰਸ ਲੌਕਡਾਉਨ ਦਾ ਪਾਲਣ ਕਰੋ, ਰੱਬ ਤੁਹਾਨੂੰ ਸਾਰਿਆਂ ਨੂੰ ਅਸੀਸ ਦੇਵੇ।'

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lockdown: Dilip Kumar appealed to people on corona virus