ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ : ਮਾਂ ਨੂੰ ਮਿਲਣ ਲਈ 1400 ਕਿਲੋਮੀਟਰ ਡਰਾਈਵ ਕਰਕੇ ਮੁੰਬਈ ਤੋਂ ਦਿੱਲੀ ਪਹੁੰਚੀ ਸਵਰਾ ਭਾਸਕਰ

ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲੰਮੇ ਸਮੇਂ ਤੋਂ ਲੌਕਡਾਊਨ ਲੱਗਿਆ ਹੋਇਆ ਹੈ। ਅਜਿਹੀ ਸਥਿਤੀ 'ਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ, ਪਰ ਇਸ ਚੁਣੌਤੀ ਦੇ ਬਾਵਜੂਦ ਅਦਾਕਾਰਾ ਸਵਰਾ ਭਾਸਕਰ ਨੇ ਲੌਕਡਾਊਨ ਵਿਚਕਾਰ 1400 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ, ਉਹ ਵੀ ਸੜਕ ਦੇ ਰਸਤੇ। ਅਦਾਕਾਰਾ ਨੇ ਮੁੰਬਈ ਤੋਂ ਦਿੱਲੀ ਦਾ ਸਫ਼ਰ ਤੈਅ ਕੀਤਾ ਹੈ।
 

ਦੱਸ ਦੇਈਏ ਕਿ ਅਦਾਕਾਰਾ ਸਵਰਾ ਭਾਸਕਰ ਦੀ ਮਾਂ ਜ਼ਖ਼ਮੀ ਹੈ। ਉਨ੍ਹਾਂ ਦੇ ਮੋਢੇ 'ਚ ਫਰੈਕਚਰ ਹੋ ਗਿਆ ਹੈ। ਸਵਰਾ ਆਪਣੀ ਮਾਂ ਨੂੰ ਲੈ ਕੇ ਬਹੁਤ ਚਿੰਤਤ ਸੀ ਅਤੇ ਉਨ੍ਹਾਂ ਨੂੰ ਇਕੱਲੇ ਨਹੀਂ ਛੱਡ ਸਕਦੀ ਸੀ। ਇਸ ਲਈ ਅਦਾਕਾਰਾ ਨੇ ਜਲਦਬਾਜ਼ੀ ਵਿੱਚ ਮੁੰਬਈ ਤੋਂ ਦਿੱਲੀ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਜਾਣ ਤੋਂ ਪਹਿਲਾਂ ਹਰ ਤਰ੍ਹਾਂ ਦੀ ਮਨਜੂਰੀ ਲੈ ਲਈ ਸੀ। ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਤੋਂ ਦਿੱਲੀ ਦੀ ਯਾਤਰਾ ਕੀਤੀ। ਇਸ ਸਮੇਂ ਅਦਾਕਾਰਾ ਆਪਣੀ ਮਾਂ ਨਾਲ ਦਿੱਲੀ ਵਿੱਚ ਹੈ। ਸਵਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਫ਼ੋਟੋ ਵੀ ਸ਼ੇਅਰ ਕੀਤੀ ਹੈ।
 

ਸਵਰਾ ਭਾਸਕਰ ਉਨ੍ਹਾਂ ਕੁਝ ਕਲਾਕਾਰਾਂ ਵਿੱਚੋਂ ਇੱਕ ਹੈ, ਜੋ ਆਪਣੇ ਵਿਚਾਰਾਂ ਨੂੰ ਬੇਬਾਕੀ ਨਾਲ ਰੱਖਦੀ ਹੈ। ਉਹ ਕਿਸੇ ਵੀ ਮੁੱਦੇ 'ਤੇ ਬੋਲਣ ਤੋਂ ਪਿੱਛੇ ਨਹੀਂ ਹਟਦੀ। ਹਾਲ ਹੀ ਵਿੱਚ ਉਨ੍ਹਾਂ ਨੇ ਟਿਕ ਟੌਕ ਤਕ ਦੀ ਕਲਾਸ ਲਗਾ ਦਿੱਤੀ ਸੀ। ਸਵਰਾ ਨੇ ਟਿਕ ਟੌਕ 'ਤੇ ਵਿਖਾਈ ਜਾ ਰਹੇ ਔਰਤਾਂ ਦੀ ਇਤਰਾਜ਼ਯੋਗ ਵੀਡੀਓ 'ਤੇ ਗੁੱਸਾ ਜ਼ਾਹਰ ਕੀਤਾ ਸੀ।
 

ਵਰਕਫ਼ਰੰਟ ਦੀ ਗੱਲ ਕਰੀਏ ਤਾਂ ਸਵਰਾ ਭਾਸਕਰ ਫ਼ਿਲਮ 'ਸ਼ੀਰ-ਕੋਰਮਾ' ਵਿੱਚ ਨਜ਼ਰ ਆਉਣ ਵਾਲੀ ਹੈ। ਫ਼ਿਲਮ 'ਚ ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lockdown: Swara Bhaskar arrives in Delhi from Mumbai after a 1400 km drive to visit his mother