ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਧੁਰੀ ਦੀਕਸ਼ਿਤ ਨੇ ਸਲਮਾਨ ਖ਼ਾਨ ਨੂੰ ਦਿੱਤਾ ਇਹ ਚੈਲਿੰਜ, ਕੀ ਪੂਰਾ ਕਰਨਗੇ 'ਭਾਈਜਾਨ'

                               

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਕਲਰਸ ਉੱਤੇ ਆਗਾਮੀ ਡਾਂਸ ਸ਼ੋਅ "ਡਾਂਸ ਸੀਜ਼ਨ 2" ਵਿੱਚ ਇਕ ਜੱਜ ਦੇ ਤੌਰ ਉੱਤੇ ਨਜ਼ਰ ਆਉਣ ਵਾਲੀ ਹੈ। ਇਹ ਸ਼ੋਅ ਛੇਤੀ ਹੀ ਆਨਏਅਰ ਹੋਣ ਵਾਲਾ ਹੈ ਅਤੇ ਇਸ ਦੌਰਾਨ ਸ਼ੋਅ ਦੇ ਸਾਰੇ ਤਿੰਨ ਜੱਜਾਂ ਨੇ ਸਲਮਾਨ ਖ਼ਾਨ ਨੂੰ ਇੱਕ ਚੈਲਿੰਜ ਦਿੱਤਾ। 

 

 
 
 
 
 
 
 
 
 
 
 
 
 

Loving Florence! #italyDiaries #familyvacation #SummerInRome

A post shared by Madhuri Dixit (@madhuridixitnene) on

 

 

 


                    

ਦੱਸਣਯੋਗ ਹੈ ਕਿ ਕਲਰਸ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਵਿੱਚ ਤਿੰਨ ਜੱਜ ਸਲਮਾਨ ਦੀ ਫ਼ਿਲਮ 'ਭਾਰਤ' ਦੇ ਗਾਣੇ ਉੱਤੇ 'ਸਲੋ ਮੋਸ਼ਨ' 'ਤੇ ਡਾਂਸ ਕਰ ਰਹੇ ਹਨ। 

 

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਅਸੀਂ ਤੁਹਾਡਾ ਸਲੋ ਮੋਸ਼ਨ ਚੈਲਿੰਜ ਲਿਆ ਹੈ, ਕੀ ਤੁਸੀਂ ਵੀ ਸਾਡਾ ਡਾਂਸ ਦੀਵਾਨੇ ਚੈਲਿੰਜ ਲਵੋਗੇ? ਹਾਲਾਂਕਿ ਹੁਣ ਇਹ ਵੇਖਣਾ ਹੋਵੇਗਾ ਕਿ ਕੀ ਸਲਮਾਨ ਖ਼ਾਨ ਇਸ ਚੈਲਿੰਜ ਨੂੰ ਲੈਣਗੇ ਜਾਂ ਨਹੀਂ?     

 


ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਉਨ੍ਹਾਂ ਖ਼ਬਰਾਂ ਨੂੰ ਰੱਦ ਕਰ ਦਿੱਤਾ ਸੀ ਕਿ ਉਹ ਆਪਣੇ ਜੀਵਨ ਅਤੇ ਬਾਲੀਵੁਡ ਵਿੱਚ ਆਪਣੇ ਅਨੁਭਵਾਂ ਉੱਤੇ ਬਾਇਓਪਿਕ ਬਣਾਏ ਜਾਣ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਮਾਧੁਰੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:madhuri dixit gives this challenge to salman khan watch video