ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਹੀ ਗਿੱਲ ਦੀ ਹੈ ਢਾਈ ਸਾਲ ਦੀ ਬੇਟੀ!

ਬਾਲੀਵੁੱਡ ਅਭਿਨੇਤਰੀ ਮਾਹੀ ਗਿੱਲ ਆਪਣੇ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਹੁਣ ਹਾਲ ਹੀ ਵਿੱਚ ਉਹ ਆਪਣੇ ਇੰਟਰਵਿਊ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹੈ। ਮਾਹੀ ਨੇ ਇਕ ਇੰਟਰਵਿਊ ਵਿੱਚ ਕੁਝ ਜਿਹਾ ਖੁਲਾਸਾ ਕੀਤਾ ਹੈ ਜਿਸ ਨਾਲ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਹਨ।

 

 

 

 

ਦਰਅਸਲ, ਡੇੱਕਨ ਕ੍ਰੋਨਿਕਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮਾਹੀ ਗਿੱਲ ਨੇ ਦੱਸਿਆ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਲਿਵ ਇਨ ਵਿੱਚ ਰਹਿ ਰਹੀ ਹੈ ਅਤੇ ਉਨ੍ਹਾਂ ਦੀ ਇੱਕ ਬੇਟੀ ਵੀ ਹੈ।

 

ਮਾਹੀ ਨੇ ਕਿਹਾ, ਮੈਂ ਵਿਆਹੀ ਨਹੀਂ ਹਾਂ ਪਰ ਮੇਰਾ ਇੱਕ ਬੁਆਏਫ੍ਰੈਂਡ ਹੈ। ਅਸੀਂ ਛੇਤੀ ਵਿਆਹ ਕਰਾਂਗੇ ਪਰ ਵਿਆਹ ਕਰਨ ਅਤੇ ਨਹੀਂ ਕਰਨ ਤੋਂ ਸਾਡੇ ਰਿਸ਼ਤੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ। ਮੈਨੂੰ ਆਜ਼ਾਦੀ ਅਤੇ ਸਪੇਸ ਦੋਹਾਂ ਦੀ ਲੋੜ ਹੈ। ਅਸੀਂ ਦੋਵੇਂ ਇਕ-ਦੂਜੇ ਦਾ ਆਦਰ ਕਰਦੇ ਹਾਂ। ਅਸੀਂ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਹਾਂ ਅਤੇ ਛੇਤੀ ਹੀ ਵਿਆਹ ਕਰਾਂਗੇ।

 

 

 

 

ਮਾਹੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਬੇਟੀ ਢਾਈ ਸਾਲ ਦੀ ਹੈ। ਉਨ੍ਹਾਂ ਦੱਸਿਆ ਕਿ ਬੇਟੀ ਦਾ ਨਾਂ ਵੇਰੋਨਿਕਾ ਹੈ। ਮਾਹੀ ਨੇ ਕਿਹਾ, ਮੇਰੀ ਬੇਟੀ ਮੇਰੇ ਨਾਲ ਹੀ ਰਹਿੰਦੀ ਹੈ। ਮੇਰੀ ਆਂਟੀ ਉਸ ਦਾ ਪੂਰਾ ਧਿਆਨ ਰੱਖਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahie Gill reveals about her live in boyfriend and daughter