ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

 'ਮੈਨੇ ਪਿਆਰ ਕੀਆ' ਦੀ ਅਦਾਕਾਰਾ ਭਾਗਿਆਸ਼੍ਰੀ ਦਾ ਪਤੀ ਸੱਟੇਬਾਜ਼ੀ ਦੇ ਮਾਮਲੇ 'ਚ ਗ੍ਰਿਫ਼ਤਾਰ

ਫ਼ਿਲਮ 'ਮੈਨੇ ਪਿਆਰ ਕੀਆ' ਤੋਂ ਸ਼ੌਹਰਤ ਪਾਉਣ ਵਾਲੀ ਅਦਾਕਾਰਾ  ਭਾਗਿਆਸ਼੍ਰੀ (Bhagyashree) ਦੇ ਪਤੀ ਨੂੰ ਉਪਨਗਰੀ ਜੋਗੇਸ਼ਵਰੀ ਵਿੱਚ ਸੱਟੇਬਾਜ਼ੀ ਗਰੋਹ ਵਿੱਚ ਕਥਿਤ ਭੂਮਿਕਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਸ਼ਾ ਅਨੁਸਾਰ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।

 

ਅੰਬੋਲੀ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਦਾਕਾਰ ਤੋਂ ਫ਼ਿਲਮ ਨਿਰਮਾਤਾ ਬਣੇ ਹਿਮਾਲਿਆ ਦਸਾਨੀ ਨੂੰ ਮੰਗਲਵਾਰ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਸਾਨੀ ਨੂੰ ਇੱਕ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਜ਼ਮਾਨਤ ਮਿਲੀ ਗਈ।

 

ਅਧਿਕਾਰੀ ਨੇ ਕਿਹਾ ਕਿ ਅੰਬੋਲੀ ਪੁਲਿਸ ਨੇ ਹਾਲ ਹੀ ਵਿੱਚ ਸੱਟੇਬਾਜ਼ੀ ਨਾਲ ਜੁੜੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਸੀ ਜਿਸ ਵਿੱਚ ਦਸਾਨੀ ਦੀ ਭੂਮਿਕਾ ਸਾਹਮਣੇ ਆਈ ਸੀ। ਗ੍ਰਿਫ਼ਤਾਰ ਦੋਸ਼ੀਆਂ ਕੀਤੇ ਗਏ ਮੁਲਜ਼ਮਾਂ ਦੀ ਪੁੱਛਗਿੱਛ ਵਿੱਚ ਦਸਾਨੀ ਦਾ ਨਾਮ ਸਾਹਮਣੇ ਆਇਆ ਸੀ।ੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maine Pyaar Kiya Actress Bhagyashree: husband arrested in Gambling Racket in Mumbai