ਇੰਟਰਨੈੱਟ ਜਗਤ ਦੀ ਸਨਸਨੀ ਰਾਣੂ ਮੰਡਲ ਦੇ ਦੇ ਲੱਖਾਂ ਪ੍ਰਸ਼ੰਸਕ ਬਣ ਗਏ ਹਨ। ਉਹ ਇੰਟਰਨੈੱਟ 'ਤੇ ਹਾਵੀ ਰਹਿੰਦੀ ਹਨ। ਹਾਲਾਂਕਿ ਪਿਛਲੇ ਦਿਨਾਂ ਚ ਬਹੁਤ ਸਾਰੇ ਲੋਕਾਂ ਨੇ ਰਾਣੂ ਮੰਡਲ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਹ ਨਿਸ਼ਾਨਾ ਉਨ੍ਹਾਂ ਦੀ ਬਣਤਰ ਅਤੇ ਉਸ ਦੇ ਰਵੱਈਏ ਚ ਆਈ ਤਬਦੀਲੀ ਤੇ ਲਾਇਆ ਗਿਆ ਹੈ।
ਰਾਣੂ ਮੰਡਲ ਦੀ ਮੇਕਅਪ ਵਾਲੀ ਇੱਕ ਤਸਵੀਰ ਹਾਲ ਹੀ ਚ ਬਹੁਤ ਵਾਇਰਲ ਹੋਈ ਸੀ। ਇਸ ਤਸਵੀਰ 'ਚ ਰਾਣੂ ਮੰਡਲ ਦੇ ਚਿਹਰੇ 'ਤੇ ਬਹੁਤ ਜ਼ਿਆਦਾ ਮੇਕਅਪ ਦੇਖਿਆ ਗਿਆ ਸੀ। ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਮਜ਼ਾਕ ਵੀ ਉਡਾਇਆ।
ਹੁਣ ਮੇਕਅਪ ਆਰਟਿਸਟ ਸ਼੍ਰੇਆ ਨੇ ਰਾਣੂ ਮੰਡਲ ਦੇ ਮੇਕਅਪ ਦੀ ਤਸਵੀਰ ਬਾਰੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ। ਇਸ ਪੋਸਟ ਚ ਉਨ੍ਹਾਂ ਨੇ ਤਸਵੀਰ ਨੂੰ ਜਾਅਲੀ ਦੱਸਿਆ ਹੈ। ਸ਼੍ਰੇਆ ਨੇ ਲਿਖਿਆ ਕਿ ਤੁਸੀਂ ਸਾਡੇ ਕੰਮ ਅਤੇ ਨਕਲੀ ਫੋਟੋ ਵਿਚਾਲੇ ਫਰਕ ਦੇਖ ਸਕਦੇ ਹੋ।
ਉਨ੍ਹਾਂ ਪੋਸਟ ਚ ਅੱਗੇ ਲਿਖਿਆ ਕਿ ਸਾਰੇ ਚੁਟਕਲੇ ਅਤੇ ਟ੍ਰੋਲ ਚੰਗੇ ਹਨ ਤੇ ਉਨਾਂ ਨੂੰ ਵੇਖ ਕੇ ਹਸੀ ਵੀ ਆਉਂਦੀ ਹੈ ਪਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਚੰਗਾ ਨਹੀਂ ਹੈ।
ਦੱਸ ਦੇਈਏ ਕਿ ਹਾਲ ਹੀ ਚ ਰਾਣੂ ਮੰਡਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਚ ਉਹ ਇੱਕ ਐੱਫਐਮ ਸਟੂਡੀਓ ਵਿੱਚ ਗਾਣਾ ਗਾਉਂਦੀ ਹੋਈ ਨਜ਼ਰ ਆਈ ਸੀ।
.