ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਦੀਵ ’ਚ ਛੁੱਟੀਆਂ ਮਨਾ ਕੇ ਪਰਤੇ ਮਲਾਇਕਾ ਅਰੋੜਾ–ਅਰਜੁਨ ਕਪੂਰ

ਆਪਣੇ ਹਸੀਨ ਤੇ ਦਿਲਕਸ਼ ਅੰਦਾਜ਼ ਲਈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਬੁਆਏ–ਫ਼ੈਂਡ ਤੇ ਹੋਣ ਵਾਲੇ ਪਤੀ ਅਰਜੁਨ ਕਪੂਰ ਨਾਲ ਮਾਲਦੀਵ ਤੋਂ ਛੁੱਟੀਆਂ ਮਨਾ ਕੇ ਪਰਤ ਆਈ ਹਨ। ਕਿਹਾ ਜਾ ਰਿਹਾ ਹੈ ਕਿ ਦੋਵੇਂ ਛੁੱਟੀਆਂ ਚ ਇਕ ਦੂਜੇ ਨਾਲ ਨਿਜੀ ਸਮਾਂ ਬਿਤਾਉਣ ਗਏ ਸਨ।

 

ਸੂਤਰਾਂ ਮੁਤਾਬਕ ਦੋਵੇਂ ਅਦਾਕਾਰ ਮੁੰਬਈ ਏਅਰਪੋਰਟ ਵਿਖੇ ਇਕ ਦੂਜੇ ਨਾਲ ਬਾਹਰ ਆਉਂਦੇ ਹੋਏ ਨਜ਼ਰ ਆਏ। ਦੋਨਾਂ ਦੇ ਵਿਆਹ ਦੀਆਂ ਖ਼ਬਰਾਂ ਅੱਜ ਕੱਲ੍ਹ ਸੁਰਖੀਆਂ ਚ ਹਨ। ਇਹ ਵੀ ਖ਼ਬਰ ਆਈ ਸੀ ਕਿ ਦੋਵੇਂ ਆਉਣ ਵਾਲੀ 19 ਅਪ੍ਰੈਲ ਨੂੰ ਇਕ ਦੂਜੇ ਨਾਲ ਵਿਆਹ ਦੇ ਬੰਧਨ ਚ ਬੱਝ ਸਕਦੇ ਹਨ। ਪਰ ਇਸ ਤੋਂ ਪਹਿਨਾਂ ਹੀ ਦੋਵੇਂ ਛੁੱਟੀਆਂ ਬਿਤਾਉਣ ਮਾਲਦੀਵ ਤੁਰ ਗਏ ਸਨ।

 

ਦਰਅਸਲ 45 ਸਾਲਾ ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਤੇ ਇੰਸਟਾ ਸਟੋਰੀ ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮਲਾਇਕਾ ਅਰੋੜਾ ਨੇ ਆਪਣੀ ਇਕ ਕਾਫ਼ੀ ਨੇੜਤਾ ਵਾਲੀ ਫ਼ੋਟੋ ਵੀ ਸ਼ੇਅਰ ਕੀਤੀ ਹੈ ਜਿਸ ਤੇ ਅਰਜੁਨ ਕਪੂਰ ਨੇ ‘ਹਮਮਮ’ ਟਿੱਪਣੀ ਕੀਤੀ ਹੈ। ਮਲਾਇਕਾ ਦੀ ਇਸ ਫੇਰੀ ਨੂੰ ਕੁਝ ਲੋਕ ਵਿਆਹ ਤੋਂ ਪਹਿਲਾਂ ਦੀ ਬੈਚਲਰ ਪਾਰਟੀ ਵੀ ਕਹਿ ਰਹੇ ਹਨ।

 

ਅਰਜੁਨ ਕਪੂਰ ਦੇ ਪਿਓ ਬੋਨੀ ਕਪੂਰ ਦਾ ਆਇਆ ਜਵਾਬ

 

ਇਕ ਹਿੰਦੀ ਵੈਬਸਾਈਟ ਮੁਤਾਬਕ ਬੋਨੀ ਕਪੂਰ ਨੇ ਕਿਹਾ ਕਿ ਇਹ ਸਭ ਖ਼ਬਰਾਂ ਗਲਤ ਹਨ ਤੇ ਇਹ ਦੋਵੇਂ ਸਿਰਫ ਚੰਗੇ ਮਿੱਤਰ ਹਨ।

 

ਮਾਲਦੀਵ ’ਚ ਛੁੱਟੀਆਂ ਮਨਾ ਕੇ ਪਰਤੇ ਮਲਾਇਕਾ ਅਰੋੜਾ–ਅਰਜੁਨ ਕਪੂਰ, ਤਸਵੀਰਾਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora and arjun kapoor arrive mumbai airport after her Maldives vacation