ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨੂੰ ਦੱਸਿਆ ‘ਸੱਚਾ ਪ੍ਰੇਮੀ’

ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨੂੰ ਦੱਸਿਆ ‘ਸੱਚਾ ਪ੍ਰੇਮੀ’

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਹੁਣ ਆਪਣੇ ਦੁਵੱਲੇ ਪਿਆਰ ਨੂੰ ਖੁੱਲ੍ਹ ਕੇ ਪ੍ਰਗਟਾਉਣ ਲੱਗ ਪਏ ਹਨ। ਦੋਵੇਂ ਇੱਕ–ਦੂਜੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਤੇ ਮਲਾਇਕਾ ਨੇ ਹੁਣ ਪਿਆਰ ਉੱਤੇ ਇੱਕ ਪੋਸਟ ਸ਼ੇਅਰ ਕਰਦਿਆਂ ਉਸ ਵਿੱਚ ਅਰਜੁਨ ਕਪੂਰ ਨੂੰ ਵੀ ਟੈਗ ਕੀਤਾ ਹੈ।

 

 

ਮਲਾਇਕਾ ਨੇ ਇੱਕ ਇੰਸਟਾਗ੍ਰਾਮ–ਸਟੋਰੀ ਬਾਰੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਲਿਖਿਆ ਸੀ,‘ਰਾਈਟ ਲਵਰਜ਼, ਸੱਚਾ ਪ੍ਰੇਮੀ ਕਦੇ ਵੀ ਚਿੰਤਾ ਦਾ ਕਾਰਨ ਨਹੀਂ ਬਣੇਗਾ। ਤੁਸੀਂ ਸ਼ਾਂਤੀ ਮਹਿਸੂਸ ਕਰੋਗੇ। ਉਹ ਤੁਹਾਡੇ ਸੀਨੇ ਵਿੱਚ ਚੱਲ ਰਹੀ ਜੰਗ ਨੂੰ ਖ਼ਤਮ ਕਰ ਦੇਣਗੇ ਤੇ ਹੱਡੀਆਂ ਨੂੰ ਅੰਮ੍ਰਿਤ ਨਾਲ ਭਰ ਦੇਣਗੇ।’

 

 

ਇਸ ਤੋਂ ਪਹਿਲਾਂ ਅਰਜੁਨ ਨੇ ਮਲਾਇਕਾ ਦੀ ਫ਼ੋਟੋ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਆਪਣਾ ਚਿਹਰਾ ਦਿਲ ਦੇ ਆਕਾਰ ਵਾਲੇ ਲਾਲ ਰੰਗ ਦੇ ਇੱਕ ਬੈਗ ਨਾਲ ਲੁਕਾ ਕੇ ਬੈਠੀ ਹੋਈ ਹੈ।

 

 

ਇਹ ਫ਼ੋਟੋ ਸ਼ੇਅਰ ਕਰਦਿਆਂ ਅਰਜੁਨ ਨੇ ਲਿਖਿਆ – ਸੱਚਮੁਚ ਇਸ ਕੋਲ ਹੀ ਮੇਰਾ ਦਿਲ ਹੈ।

 

 

ਇੱਥੇ ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਅਰਜੁਨ ਤੋਂ ਉਸ ਦੇ ਵਿਆਹ ਬਾਰੇ ਜਦੋਂ ਸੁਆਲ ਕੀਤਾ ਗਿਆ ਸੀ, ਤਾਂ ਉਸ ਨੇ ਆਖਿਆ ਸੀ – ‘ਮੈਂ ਕਿਸੇ ਨੂੰ ਇਸ ਲਈ ਦੋਸ਼ੀ ਨਹੀਂ ਮੰਨਦਾ ਕਿਉਂਕਿ ਲੋਕਾਂ ਨੂੰ ਮੇਰੇ ਵਿਆਹ ਵਿੱਚ ਬਹੁਤ ਦਿਲਚਸਪੀ ਹੈ। ਮੈਂ ਸਮਾਂ ਆਉਣ ਉੱਤੇ ਆਪਣੇ ਵਿਆਹ ਬਾਰੇ ਜ਼ਰੂਰ ਦੱਸਾਂਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora Calls Arjun Kapur as TRUE LOVER