ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੀ 'ਦਬੰਗ-3' ਦਾ ਹਿੱਸਾ ਨਾ ਬਣਨ 'ਤੇ ਕੀ ਕਹਿ ਗਈ ਮਲਾਇਕਾ ਅਰੋੜਾ?

 

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ 'ਭਾਰਤ' ਹਾਲ ਹੀ ਵਿੱਚ ਰਿਲੀਜ਼ ਹੋਈ ਜੋ ਸੁਪਰ ਹਿੱਟ ਸਾਬਤ ਹੋਈ। 

 

ਇਸ ਫ਼ਿਲਮ ਨੇ 200 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।  ਹੁਣ 'ਭਾਰਤ' ਦੀ ਸਫ਼ਲਤਾ ਤੋਂ ਬਾਅਦ, ਸਲਮਾਨ ਖ਼ਾਨ ਆਪਣੇ ਅਗਲੇ ਪ੍ਰਾਜੈਕਟ 'ਦਬੰਗ- 3' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਹ ਸਲਮਾਨ ਦੀ ਫ਼ਿਲਮ 'ਦਬੰਗ' ਸੀਰੀਜ਼ ਦਾ ਤੀਜਾ ਹਿੱਸਾ ਹੋਵੇਗੀ। 

 

ਦੱਸਣਯੋਗ ਹੈ ਕਿ ਸਲਮਾਨ ਖ਼ਾਨ ਅੱਜ ਕੱਲ੍ਹ ਇਸ ਫ਼ਿਲਮ ਦੀ ਸ਼ੂਟਿੰਗ ਰੁੱਝੇ ਹੋਏ ਹਨ। ਫ਼ਿਲਮ ਨੂੰ ਲੈ ਕੇ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਬਹੁਤ ਉਤਸ਼ਾਹਤ ਹਨ ਅਤੇ ਫ਼ਿਲਮ ਦੀ ਉਡੀਕ ਕਰ ਰਹੇ ਹਨ।


ਇਸ ਫ਼ਿਲਮ ਵਿੱਚ ਕਈ ਨਵੇਂ ਲੋਕਾਂ ਦੇ ਜੁੜਨ ਨਾਲ ਇੱਕ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਹਾਲ ਹੀ ਵਿੱਚ ਇਸੇ ਗੱਲ ਨੂੰ ਲੈ ਕੇ ਜਦੋਂ ਅਰਬਾਜ ਖ਼ਾਨ ਦੀ ਸਾਬਕਾ ਪਤਨੀ ਅਤੇ ਮੁੰਨੀ ਬਦਨਾਮ ਨਾਲ ਧਮਾਕਾ ਕਰਨ ਵਾਲੀ ਮਲਾਇਕਾ ਅਰੋੜਾ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਜਵਾਬ ਦਿੱਤਾ।

 

 

 


ਜ਼ਿਕਰਯੋਗ ਹੈ ਕਿ 'ਦਬੰਗ' ਦੇ ਪਹਿਲੇ ਹਿੱਸੇ ਵਿੱਚ ਮਲਾਇਕਾ ਅਰੋੜਾ ਦੀ ਆਈਟਮ ਨੰਬਰ 'ਮੁੰਨੀ ਬਦਨਾਮ ਹੋਈ' ਕੀਤਾ ਸੀ ਜੋ ਕਾਫੀ ਪਸੰਦ ਕੀਤਾ ਗਿਆ। ਇਸੇ ਵਿਚਕਾਰ ਜਦੋਂ ਉਸ ਤੋਂ ਪੁੱਛਿਆ ਗਿਆ ਸੀ ਕਿ ਤੁਸੀਂ ਇਸ ਵਾਰ ਫ਼ਿਲਮ ਦਾ ਹਿੱਸਾ ਹੋ?


ਮਲਾਇਕਾ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦੇ ਹੋਏ ਨਹੀਂ ਦੇ ਵਿੱਚ ਜਵਾਬ ਦਿੱਤਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਫ਼ਿਲਮ ਦਾ ਹਿੱਸਾ ਨਹੀਂ ਹੈ ਅਤੇ ਨਾਲ ਹੀ ਕਈ ਹੋਰ ਪੁਰਾਣੇ ਲੋਕ ਇਸ ਵਾਰ ਫ਼ਿਲਮ ਵਿੱਚ ਨਜ਼ਰ ਨਹੀਂ ਆਉਗੇ। ਪਰ ਮੈਂ ਪ੍ਰਾਰਥਨਾ ਕਰਾਂਗੀ ਕਿ ਜੋ ਲੋਕ ਇਸ ਫ਼ਿਲਮ ਨਾਲ ਜੁੜੇ ਹਨ, ਉਨ੍ਹਾਂ ਨੂੰ ਸਫ਼ਲਤਾ ਮਿਲੇ।

 

 

 

 
 
 
 
 
 
 
 
 
 
 
 
 

HUD HUD Dabangg song done for #dabangg3.... @arbaazkhanofficial @prabhudheva @nikhildwivedi25 @skfilmsofficial

A post shared by Salman Khan (@beingsalmankhan) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora open out about Salman Khan film Dabangg 3 for Munni badnaam hui song