ਮਲਾਇਕਾ ਅਰੋੜਾ ਦੀ ਫਿਟਨਸ ਦੇ ਸਾਰੇ ਫੈਨ ਹਨ। 44 ਸਾਲ ਦੀ ਉਮਰ ਵਿੱਚ ਮਲਾਇਕਾ ਨੇ ਖੁਦ ਨੂੰ ਜਿਸ ਤਰੀਕੇ ਨਾਲ ਫਿਟ ਰਖਿਆ ਹੈ ਉਹ ਸੱਚਮੁੱਚ ਹੀ ਕਾਬਿਲੇਤਾਰੀਫ ਹੈ। ਹੁਣ ਹਾਲ ਹੀ ਵਿੱਚ ਮਲਾਇਕਾ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਹਨ।
ਦਰਅਸਲ, ਇਸ ਵੀਡੀਓ ਵਿੱਚ ਮਲਾਇਕਾ ਕਸਰਤ ਕਰਦੀ ਦਿਖਾਈ ਦੇ ਰਹੀ ਹੈ। ਪਰ ਇਹ ਵੀਡੀਓ ਵੇਖ ਕੇ ਸਾਫ਼ ਪਤਾ ਚੱਲ ਰਿਹਾ ਹੈ ਕਿ ਕਸਰਤ ਕਰਨਾ ਆਸਾਨ ਨਹੀਂ ਹੈ।
ਮਲਾਇਕਾ ਅੱਜ ਕਲ ਅਰਜੁਨ ਕਪੂਰ ਨਾਲ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹੈ।
ਕੁਝ ਦਿਨ ਪਹਿਲਾਂ ਹੀ ਅਰਜੁਨ ਨਾਲ ਜਦੋਂ ਦੋਹਾਂ ਦੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ ਸੀ ਕਿ ਮੈਂ ਅਜੇ ਵਿਆਹ ਨਹੀਂ ਕਰਵਾ ਰਿਹਾ। ਜੇਕਰ ਮੈਂ ਵਿਆਹ ਕਰਾਂਗਾ ਤਾਂ ਇਸ ਬਾਰੇ ਖੁਲ੍ਹ ਕੇ ਗੱਲ ਕਰਾਂਗਾ।