ਟੀਵੀ ਦੀ ਦੁਨੀਆ ਵਿੱਚ ਸਭ ਤੋਂ ਵੱਧ ਚਰਚਿਤ ਸੁਪਰਹੀਰੋ ਸ਼ੋਅ ‘ਸ਼ਕਤੀਮਾਨ’ ਅੱਜ ਵੀ ਲੋਕਾਂ ਦੇ ਦਿਲਾਂ ਅਤੇ ਮਨਾਂ ’ਚ ਵਸਿਆ ਹੋਇਆ ਹੈ। ਇਸ ਪ੍ਰੋਗਰਾਮ ਚ ਮੁਕੇਸ਼ ਖੰਨਾ ਨੇ 'ਸ਼ਕਤੀਮਾਨ' ਬਣ ਕੇ ਬੱਚਿਆਂ ਅਤੇ ਬਜ਼ੁਰਗ ਦੋਵਾਂ ਦਾ ਮਨੋਰੰਜਨ ਕੀਤਾ।
ਸਾਲ 1997 ਤੋਂ 2005 ਤੱਕ ਚਲੇ ਇਸ ਟੀਵੀ ਸ਼ੋਅ ਚ ਮੁਕੇਸ਼ ਖੰਨਾ ਨੇ ‘ਸ਼ਕਤੀਮਾਨ’ ਦੇ ਨਾਲ ਕਈ ਕਿਰਦਾਰ ਨਿਭਾਏ ਸਨ। ਇਸ ਦੌਰਾਨ ਸ਼ੋਅ 'ਸ਼ਕਤੀਮਾਨ' ਨਾਲ ਜੁੜੀ ਇਕ ਖ਼ਾਸ ਜਾਣਕਾਰੀ ਸਾਹਮਣੇ ਆਈ ਹੈ।
ਖਬਰ ਆਈ ਹੈ ਕਿ ਛੇਤੀ ਹੀ ‘ਸ਼ਕਤੀਮਾਨ’ ਸ਼ੋਅ ਇੱਕ ਵਾਰ ਫਿਰ ਟੀਵੀ ਦੀ ਦੁਨੀਆ ‘ਚ ਵਾਪਸੀ ਕਰਨ ਜਾ ਰਿਹਾ ਹੈ ਪਰ ਸ਼ੋਅ ਹਿੰਦੀ ‘ਚ ਨਹੀਂ ਬਲਕਿ ਮਲਾਲੀ ਟੀਵੀ ’ਤੇ ਮਲਿਆਲੀ ਭਾਸ਼ਾ ਚ ਆਉਣ ਜਾ ਰਿਹਾ ਹੈ।
ਮਲਿਆਲੀ ਨਿਰਦੇਸ਼ਕ ਓਮਰ ਲੁਲੁ ਨੇ ਸ਼ਕਤੀਮਾਨ ਦੇ ਲੁੱਕ ਅਤੇ ਪਹਿਰਾਵੇ ਚ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਓਮਰ ਲੁਲੁ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਤਾਕਤਵਰ ਆਦਮੀ... ਇਹ ਤਸਵੀਰ ਫਿਲਮ 'ਧਮਾਕਾ' ਦੀ ਹੈ।
ਇਸ ਤਸਵੀਰ ਦੇ ਸਾਹਮਦੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ਕਤੀਮਾਨ ਬਾਰੇ ਹਰ ਤਰ੍ਹਾਂ ਦੇ ਮੀਮ ਬਣਨ ਲਗੇਤੇ ਵਿਚਾਰ-ਵਟਾਂਦਰੇ ਹੋਣੇ ਸ਼ੁਰੂ ਹੋ ਗਏ। ਹੁਣ ਇਸ ਮਾਮਲੇ ਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ।
ਹੁਣ ਫਿਲਮ ਨਿਰਦੇਸ਼ਕ ਓਮਰ ਲੁਲੁ ਨੂੰ ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ।
ਸ਼ਕਤੀਮਾਨ ਦੀ ਦਿੱਖ ਅਤੇ ਪਹਿਰਾਵੇ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਦਾ ਵੇਖ ਕੇ ਮੁਕੇਸ਼ ਖੰਨਾ ਦੁਖੀ ਹੋਏ ਤੇ ਇਸ ਬਾਰੇ ਸ਼ਿਕਾਇਤ ਕਰਦੇ ਹੋਏ ਫਿਲਮ ਇੰਪਲਾਈਜ਼ ਫੈਡਰੇਸ਼ਨ ਆਫ ਕੇਰਲ (ਫੇਫਕਾ) ਚ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ।
ਟਾਈਮਜ਼ ਆਫ ਇੰਡੀਆ ਨੂੰ ਦਿੱਤੀ ਇਕ ਇੰਟਰਵਿਊ ਚ ਮੁਕੇਸ਼ ਖੰਨਾ ਨੇ ਕਿਹਾ ਕਿ ਧਮਾਕਾ ਦੇ ਮੇਕਰਜ਼ ਨੇ ਮੇਰੇ ਕੋਲੋਂ ਇਸ ਲਈ ਇਜਾਜ਼ਤ ਤਕ ਨਹੀਂ ਲਈ ਹੈ। ਇਸ ਲਈ ਮੈਂ ਫੇਫਕਾ ਨੂੰ ਸ਼ਿਕਾਇਤ ਕੀਤੀ ਹੈ। ਇਸ ਮਾਮਲੇ ਚ ਮੁਕੇਸ਼ ਖੰਨਾ ਦਾ ਮੰਨਣਾ ਹੈ ਕਿ ਓਮਰ ਲੁਲੁ ਸ਼ਕਤੀਮਾਨ ਦੇ ਕਿਰਦਾਰ ਨੂੰ ਇਤਰਾਜ਼ਯੋਗ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਸ਼ਕਤੀਮਾਨ ਦੇ ਕਿਰਦਾਰ ਨੂੰ ਪਰਦੇ 'ਤੇ ਪੇਸ਼ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ, ਉਹ ਵੀ ਮਜ਼ਾਕੀਆ ਢੰਗ ਨਾਲ। ਕਿਉਂਕਿ ਉਹ ਇਸਦੇ ਕਾਪੀਰਾਈਟ ਧਾਰਕ ਹਨ।
ਮੁਕੇਸ਼ ਖੰਨਾ ਦੀ ਇਸ ਕਾਰਵਾਈ ਤੋਂ ਬਾਅਦ ਉਮਰ ਲੁਲੁ ਨੇ ਇੰਸਟਾਗ੍ਰਾਮ 'ਤੇ ਮੁਕੇਸ਼ ਖੰਨਾ ਤੋਂ ਮੁਆਫੀ ਮੰਗੀ ਹੈ। ਤਸਵੀਰ ਨੂੰ ਸਾਂਝਾ ਕਰਦੇ ਸਮੇਂ ਉਮਰ ਲੂਲੂ ਨੇ ਪੋਸਟ ਵਿੱਚ ਲਿਖਿਆ ਕਿ ਉਹ ਉਨ੍ਹਾਂ ਨੂੰ ਫਿਲਮ ਦੇ ਸਿਰਲੇਖ ਦੇ ਕ੍ਰੈਡਿਟ (ਸਿਹਰਾ) ਦੇਣਗੇ।
ਨਿਰਦੇਸ਼ਕ ਉਮਰ ਲੁਲੁ ਨੇ ਇਹ ਵੀ ਦੱਸਿਆ ਕਿ ਫਿਲਮ ਚ ਅਦਾਕਾਰ ਮੁਕੇਸ਼ ਸ਼ਕਤੀਮਾਨ ਦਾ ਕਿਰਦਾਰ ਨਹੀਂ ਕਰ ਰਹੇ ਹਨ। ਇਹ ਸਿਰਫ ਇਕ 10 ਸੈਕਿੰਡ ਦਾ ਸਿਲਸਿਲਾ ਹੈ ਜਿੱਥੇ ਇਕ ਪਾਤਰ ਅਦਾਕਾਰ ਮੁਕੇਸ਼ ਨੂੰ ਸ਼ਕਤੀਮਾਨ ਦੀ ਭੂਮਿਕਾ ਵਿਚ ਕਲਪਨਾ ਕਰਦਾ ਹੈ।
#MukeshKanna,Actor And Producer Of Sensational TV Serial #Shaktimaan Writes To FEFKA To Prevent @OmarLulu2 From Using The Shaktimaan Char In His Upcoming Entertainer #Dhamaka As He Claims A Copyright To The Character,Theme Music, Costume Etc... pic.twitter.com/YHS6AWCARa
— Forum Reelz (@Forum_Reelz) September 14, 2019
.