ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ (Mallika Sherawat) ਨੇ ਖੁਲਾਸਾ ਕੀਤਾ ਹੈ ਕਿ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਫ਼ਿਲਮ ਪ੍ਰੋਡੀਊਸਰ ਉਨ੍ਹਾਂ ਦੇ ਢਿੱਡ ’ਤੇ ਅੰਡਾ ਫ਼੍ਰਾਈ ਕਰਨਾ ਚਾਹੁੰਦਾ ਸੀ ਤਾਂ ਕਿ ਉਹ ਦਿਖਾ ਸਕੇ ਕਿ ਮਲਿਕਾ ਕਿੰਨੀ ਹਾਟ (ਗਰਮ) ਹੈ।
ਦ ਕਪਿਲ ਸ਼ਰਮਾ ਸ਼ੋਅ (The Kapil Sharma Show) ਚ ਮਲਿਕਾ ਤੋਂ ਪੁੱਛਿਆ ਗਿਆ, ‘ਮਲਿਕਾ, ਅਸੀਂ ਤੁਹਾਡੇ ਬਾਰੇ ਅਫ਼ਵਾਹ ਸੁਣੀ ਹੈ ਜਿਸ ਦੀ ਮੈਂ ਤੁਹਾਡੇ ਕੋਲੋਂ ਪੁਸ਼ਟੀ ਕਰਨਾ ਚਾਹਾਂਗਾ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਸੇ ਅਖ਼ਬਾਰ ’ਤੇ ਤੁਹਾਡੀ ਫ਼ੋਟੋ ਛੱਪਦੀ ਹੈ ਤਾਂ ਲੋਕ ਉਸ ਅਖ਼ਬਾਰ ਚ ਆਪਣਾ ਦੁਪਹਿਰ ਦਾ ਖਾਣਾ ਪੈਕ ਕਰਦੇ ਹਨ ਤਾਂ ਕਿ ਉਹ ਕਾਫੀ ਲੰਬੇ ਸਮੇਂ ਤਕ ਗਰਮ ਰਹੇ।’
ਮਲਿਕਾ ਨੇ ਕਿਹਾ ਕਿ ਇਹ ਦਾਅਵਾ ਸੱਚ ਹੈ। ਮੈਂ ਇਕ ਫ਼ਿਲਮ ਕਰ ਰਹੀ ਸੀ। ਉਸ ਚ ਇਕ ਗੀਤ ਸੀ। ਉਹ ਪ੍ਰੋਡੀਊਸਰ ਅਣਜਾਨ ਲੱਗ ਰਿਹਾ ਸੀ, ਇਸ ਲਈ ਸਮਝ ਨਹੀਂ ਪਾ ਰਿਹਾ ਸੀ ਕਿ ਕਿਸ ਤਰ੍ਹਾਂ ਦਿਖਾਇਆ ਜਾਵੇ ਕਿ ਮਲਿਕਾ ਬਹੁਤ ਹਾਟ ਹੈ। ਉਸ ਨੇ ਇਕ ਕੋਰਿਓਗ੍ਰਾਫ਼ਰ ਦੁਆਰਾ ਆਪਣਾ ਵਿਚਾਰ ਭੇਜਿਆ ਕਿ ਉਹ ਮੇਰੇ ਢਿੱਡ ’ਤੇ ਅੰਡਾ ਫ਼੍ਰਾਈ ਕਰਨਾ ਚਾਹੁੰਦਾ ਹੈ। ਮਲਿਕਾ ਨੇ ਅੱਗੇ ਕਿਹਾ, ਇਹ ਸੁਣ ਕੇ ਉੱਥੇ ਮੌਜੂਦ ਸਾਰੇ ਦਰਸ਼ਕ ਹੈਰਾਨ ਰਹਿ ਗਏ।
ਜਦੋਂ ਮਲਿਕਾ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਉਸ ਦ੍ਰਿਸ਼ ਨੂੰ ਕਰਨ ਲਈ ਸਹਿਮਤ ਹੋ ਗਏ ਸਨ ਤਾਂ ਅਦਾਕਾਰਾ ਨੇ ਕਿਹਾ, ਮੈਂ ਫ਼ਿਲਮ ਦਾ ਇਹ ਦ੍ਰਿਸ਼ ਨਹੀਂ ਕੀਤਾ।
.