ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸਲਮਾਨ ਖਾਨ ਨਾਲ ਫਲਰਟ ਕਰਦੀ ਨਜ਼ਰ ਆਈ ਮਲਿਕਾ ਸ਼ੇਰਾਵਤ

ਮਸ਼ਹੂਰ ਟੀਵੀ ਰਿਐਲਟੀ ਸ਼ੌਅ ਬਿੱਗਬਾਸ-13 ਚ ਇਸ ਹਫਤੇ ਦੇ ਆਖਰੀ ਦਿਨਾਂ ਚ ਜੰਗ ਬਹੁਤ ਜ਼ੋਰਦਾਰ ਰਹੀ। ਜਿਥੇ ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਦਰਮਿਆਨ ਹੋਈ ਲੜਾਈ ਨੇ ਗੰਭੀਰ ਮਾਹੌਲ ਪੈਦਾ ਕੀਤਾ, ਉਥੇ ਮਲਿਕਾ ਸ਼ੇਰਾਵਤ ਨੇ ਸ਼ੋਅ ਇਕ ਗਲੈਮਰਸ ਲੁੱਕ ਨਾਲ ਸ਼ੌਅ ਨੂੰ ਤੜਕਾ ਮਾਰ ਦਿੱਤਾ

 

ਮਲਿਕਾ ਨੇ ਬਿੱਗਬਾਸ ਦੇ ਪਰਿਵਾਰ ਅਤੇ ਸਲਮਾਨ ਖਾਨ ਨਾਲ ਖੂਬ ਮਸਤੀ ਕੀਤੀ ਹੁਣ ਕਲਰਸ ਨੇ ਟਵਿੱਟਰ 'ਤੇ ਇਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ' ਤੁਸੀਂ ਦੇਖੋਗੇ ਕਿ ਮਲਿਕਾ ਸਲਮਾਨ ਦੇ ਨਾਲ 'ਜਲੇਬੀ ਬਾਈ' ਦੇ ਗਾਣੇ 'ਤੇ ਡਾਂਸ ਕਰਦੀ ਹੈ

 

ਇਸ ਤੋਂ ਬਾਅਦ ਮਲਿਕਾ ਸਲਮਾਨ ਨੂੰ ਟਾਸਕ ਦਿੰਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰਸ਼ੰਸਾ ਕਰਨ ਲਈ ਕਹਿੰਦੀ ਹੈ। ਸਲਮਾਨ ਨੇ ਫਿਰ ਮਲਿਕਾ ਦੀ ਪ੍ਰਸ਼ੰਸਾ ਕਿਹਾ ਕਿ ਉਹ ਹੈਰਾਨਕੁਨ, ਸੁੰਦਰ ਤੇ ਮਜ਼ੇਦਾਰ ਪਿਆਰ ਕਰਨ ਵਾਲੀ ਹਨ।

 

ਮੱਲਿਕਾ ਫਿਰ ਸਲਮਾਨ ਦੇ ਹੱਥਾਂ ਨੂੰ ਆਪਣੇ ਹੱਥਾਂ ਲੈਂਦਿਆਂ ਉਨ੍ਹਾਂ ਦੀਆਂ ਅੱਖਾਂ ਚ ਅੱਖਾਂ ਪਾ ਕੇ 3 ਸ਼ਬਦ ਬੋਲਣ ਲਈ ਕਹਿੰਦੀ ਹੈ। ਸਲਮਾਨ ਉਨ੍ਹਾਂ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ 'ਹੱਥ ਛੱਡੋ ਨਾ.

 

ਸਲਮਾਨ ਦੇ ਇਹ ਕਹਿਣ 'ਤੇ ਮਲਿਕਾ ਹੱਥ ਛੱਡ ਦਿੰਦੀ ਹੈ ਤੇ ਉਥੇ ਦੇ ਦਰਸ਼ਕ ਉੱਚੀ ਆਵਾਜ਼ ਹੱਸਣ ਲੱਗ ਪੈਂਦੇ ਹਨ। ਇਸ ਦੌਰਾਨ ਇਹ ਵੀ ਹੁੰਦਾ ਹੈ ਕਿ ਸਲਮਾਨ ਮਲਿਕਾ ਨੂੰ ਹਾਟ (ਗਰਮ) ਕਹਿੰਦੇ ਹਨ, ਫਿਰ ਮੱਲਿਕਾ ਉਨ੍ਹਾਂ ਨੂੰ ਪੁੱਛਦੀ ਹੈ ਕਿ ਕਿੰਨੀ ਹੌਟ, ਜਿਸ ਤੋਂ ਬਾਅਦ ਸਲਮਾਨ ਸ਼ਰਮ ਨਾਲ ਹੱਸਣ ਲੱਗ ਪੈਂਦੇ ਹਨ

 

ਦੱਸ ਦੇਈਏ ਕਿ ਸਲਮਾਨ ਦੇ ਨਾਲ ਮਲਿਕਾ ਨੇ ਵੀ ਘਰ ਦੇ ਪੁਰਸ਼ ਮੁਕਾਬਲੇਬਾਜ਼ ਨਾਲ ਖੂਬ ਮਸਤੀ ਕੀਤੀ ਮਲਿਕਾ ਨੇ ਸਿਧਾਰਥ ਸ਼ੁਕਲਾ ਅਤੇ ਅਸੀਮ ਰਿਆਜ਼ ਨਾਲ ਕਾਫੀ ਹੌਟ ਡਾਂਸ ਕੀਤਾ

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mallika Sherawat Gets Flirty With Salman Khan watch video