ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਕਾਂਡ : ਦੋਸ਼ੀਆਂ ਦੀ ਫਾਂਸੀ ਅੱਗੇ ਵਧਣ 'ਤੇ ਭੜਕੀ ਮੱਲਿਕਾ ਸ਼ੇਰਾਵਤ

ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਚਾਰੇ ਦੋਸ਼ੀਆਂ ਵਿਰੁੱਧ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੈਥ ਵਾਰੰਟ ਮੁਤਾਬਿਕ ਹੁਣ 22 ਜਨਵਰੀ ਦੀ ਥਾਂ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਮਾਮਲੇ 'ਤੇ ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ।
 

ਇਸ ਮਾਮਲੇ ਨਾਲ ਸਬੰਧਤ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਮਲਿਕਾ ਸ਼ੇਰਾਵਤ ਨੇ ਆਈਏਐਨਐਸ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਕਿੰਨੀ ਨਿਰਾਸ਼ਾ ਵਾਲੀ ਗੱਲ ਹੈ। ਦੇਸ਼ ਦੀਆਂ ਔਰਤਾਂ ਕਿਹੋ ਜਿਹਾ ਮਹਿਸੂਸ ਕਰ ਰਹੀਆਂ ਹੋਣਗੀਆਂ। ਮੈਂ ਇਹ ਮਹਿਸੂਸ ਕਰ ਸਕਦੀ ਹਾਂ। ਸੋਚੋ ਉਸ (ਨਿਰਭਯਾ) ਪਰਿਵਾਰ 'ਤੇ ਕੀ ਬੀਤ ਰਹੀ ਹੋਵੇਗੀ।"
 

ਮਲਿਕਾ ਸ਼ੇਰਾਵਤ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਏਕਤਾ ਕਪੂਰ ਦੀ ਵੈੱਬ ਸੀਰੀਜ਼ 'ਬੂ ਸਬਕੀ ਫੱਟੇਗੀ' 'ਚ ਨਜ਼ਰ ਆਈ ਸੀ। ਮੱਲਿਕਾ ਨੇ ਇਸ ਸੀਰੀਜ਼ ਨਾਲ ਆਪਣਾ ਡਿਜੀਟਲ ਡੈਬਿਊ ਕੀਤਾ ਸੀ। ਉਸ ਦੇ ਨਾਲ ਤੁਸ਼ਾਰ ਕਪੂਰ, ਕ੍ਰਿਸ਼ਣਾ ਅਭਿਸ਼ੇਕ, ਕਿਕੂ ਸ਼ਾਰਦਾ, ਸ਼ੈਫਾਲੀ ਜਰੀਵਾਲਾ, ਸਾਕਸ਼ੀ ਪ੍ਰਧਾਨ, ਸ਼ਵੇਤਾ ਗੁਲਾਟੀ, ਅਨਿਲ ਚਰਨਜੀਤ ਅਤੇ ਸੰਜੇ ਮਿਸ਼ਰਾ ਜਿਹੇ ਸਿਤਾਰੇ ਸਨ।
ਕੁਝ ਦਿਨ ਪਹਿਲਾਂ ਮਲਿਕਾ, ਸਲਮਾਨ ਖਾਨ ਦੁਆਰਾ ਹੋਸਟ ਕੀਤੇ ਸ਼ੋਅ 'ਬਿੱਗ ਬੌਸ' 'ਚ ਨਜ਼ਰ ਆਈ ਸੀ। ਇਸ ਦੌਰਾਨ ਮਲਿਕਾ ਨੇ ਸਲਮਾਨ ਨਾਲ ਖੂਬ ਫਲਰਟ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਵੀ ਪਸੰਦ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mallika Sherawat says it is demoralizing for Indian women if Nirbhaya convicts are not hanged