ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਲ ਗੇਟਸ ਨੂੰ ਮਿਲੀ ਮੱਲਿਕਾ ਸ਼ੇਰਾਵਤ, ਤਸਵੀਰ ਹੋਈ ਵਾਇਰਲ

ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਗਤੀਵਿਧੀ ਉਨ੍ਹਾਂ ਨੂੰ ਦੱਸਦੀ ਰਹਿੰਦੀ ਹੈ। ਹੁਣ ਹਾਲ ਹੀ 'ਚ ਮੱਲਿਕਾ ਅਮਰੀਕਾ ਦੇ ਵਾਸ਼ਿੰਗਟਨ 'ਚ ਬਿਲ ਗੇਟਸ ਨੂੰ ਮਿਲੀ ਸੀ। ਮੱਲਿਕਾ ਨੇ ਖ਼ੁਦ ਇਸ ਤਸਵੀਰ ਨੂੰ ਸਾਂਝਾ ਕੀਤਾ ਅਤੇ ਇਸ ਬਾਰੇ ਜਾਣਕਾਰੀ ਦਿੱਤੀ। 

 


 

ਮੱਲਿਕਾ ਨੇ ਬਿਲ ਗੇਟਸ ਨਾਲ ਤਸਵੀਰਾਂ ਸਾਂਝੀਆਂ ਕਰਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਤਜਰਬਾ ਸਾਂਝਾ ਕੀਤਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਮੱਲਿਕਾ ਨੇ ਲਿਖਿਆ, "ਮੈਂ ਮਹਿਲਾ ਸਸ਼ਕਤੀਕਰਨ ਬਾਰੇ ਬਿਲ ਗੇਟਸ ਨਾਲ ਗੱਲਬਾਤ ਕੀਤੀ। ਮੈਂ ਉਨ੍ਹਾਂ ਤੋਂ ਬਹੁਤ ਪ੍ਰੇਰਿਤ ਹੋਈ ਹਾਂ।"
 

ਮੱਲਿਕਾ ਦੀ ਪ੍ਰੋਫੈਸ਼ਨਲ ਲਾਈਫ ਬਾਰੇ ਗੱਲ ਕਰੀਏ ਤਾਂ ਉਹ ਆਖਰੀ ਵਾਰ ਏਕਤਾ ਕਪੂਰ ਦੀ ਵੈੱਬ ਸੀਰੀਜ਼ 'ਬੂ ਸਬਕੀ ਫਟੇਗੀ 'ਚ ਨਜ਼ਰ ਆਈ ਸੀ। ਮੱਲਿਕਾ ਨੇ ਇਸ ਸੀਰੀਜ਼ ਨਾਲ ਆਪਣਾ ਡਿਜ਼ੀਟਲ ਡੈਬਿਊ ਵੀ ਕੀਤਾ ਸੀ। ਸੀਰੀਜ਼ 'ਚ ਉਨ੍ਹਾਂ ਦੇ ਨਾਲ ਤੁਸ਼ਾਰ ਕਪੂਰ, ਕ੍ਰਿਸ਼ਣਾ ਅਭਿਸ਼ੇਕ, ਕੀਕੂ ਸ਼ਾਰਦਾ, ਸ਼ੈਫਾਲੀ ਜਰੀਵਾਲਾ, ਸਾਕਸ਼ੀ ਪ੍ਰਧਾਨ, ਸ਼ਵੇਤਾ ਗੁਲਾਟੀ, ਅਨਿਲ ਚਰਨਜੀਤ ਅਤੇ ਸੰਜੇ ਮਿਸ਼ਰਾ ਜਿਹੇ ਸਿਤਾਰੇ ਮੌਜੂਦ ਸਨ।
 

 

ਕੁਝ ਦਿਨ ਪਹਿਲਾਂ ਮੱਲਿਕਾ, ਸਲਮਾਨ ਖਾਨ ਦੁਆਰਾ ਹੋਸਟ ਕੀਤੇ ਜਾ ਰਹੇ ਸ਼ੋਅ 'ਬਿੱਗ ਬੌਸ' 'ਚ ਨਜ਼ਰ ਆਈ ਸੀ। ਇਸ ਦੌਰਾਨ ਮੱਲਿਕਾ ਨੇ ਸਲਮਾਨ ਨਾਲ ਕਾਫ਼ੀ ਫਲਰਟ ਕੀਤਾ, ਜਿਸ ਨੂੰ ਦਰਸ਼ਕਾਂ ਨੇ ਵੀ ਪਸੰਦ ਕੀਤਾ ਸੀ।
 

ਉਂਜ ਮੱਲਿਕਾ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ 'ਚ ਹੈ। ਅਜਿਹੀਆਂ ਖਬਰਾਂ ਹਨ ਕਿ ਉਹ ਇਕ ਫ੍ਰੈਂਚ ਕਾਰੋਬਾਰੀ ਨੂੰ ਡੇਟ ਕਰ ਰਹੀ ਹੈ। ਮੱਲਿਕਾ ਉਸ ਨੂੰ ਪੈਰਿਸ 'ਚ ਮਿਲੀ ਸੀ। ਅਜਿਹੀਆਂ ਖ਼ਬਰਾਂ ਵੀ ਹਨ ਕਿ ਦੋਵੇਂ ਛੇਤੀ ਹੀ ਵਿਆਹ ਕਰਵਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mallika Sherawat talks female empowerment with Bill Gates in Washington see photo