ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ 'ਚ ਫਸਿਆ ਮੰਦਾਨਾ ਕਰੀਮੀ ਦਾ ਪਰਿਵਾਰ, ਕਿਹਾ - ਟੈਸਟ ਨਹੀਂ ਹੋ ਰਹੇ, ਸਰਕਾਰ ਗ਼ੈਰ-ਜ਼ਿੰਮੇਵਾਰ

ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨੇ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਹਵਾਈ, ਰੇਲ, ਬੱਸ ਸੇਵਾਵਾਂ ਸਭ ਕੁਝ ਬੰਦ ਹਨ। ਵਿਦੇਸ਼ੀ ਵਾਪਸ ਆਪਣੇ ਘਰ ਨਹੀਂ ਆ ਸਕਦੇ ਅਤੇ ਇੱਥੇ ਰਹਿੰਦੇ ਲੋਕ ਵਿਦੇਸ਼ਾਂ ਵਿੱਚ ਵਸੇ ਆਪਣੇ ਪਰਿਵਾਰਾਂ ਨੂੰ ਨਹੀਂ ਮਿਲ ਸਕਦੇ। ਅੱਜਕੱਲ ਕੁਝ ਅਜਿਹਾ ਹੀ ਹਾਲ ਅਦਾਕਾਰਾ ਮੰਦਾਨਾ ਕਰੀਮੀ ਦਾ ਹੈ। ਈਰਾਨੀ ਮੂਲ ਦੀ ਅਦਾਕਾਰਾ ਮੰਦਾਨਾ ਕਰੀਮੀ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਤ ਹੈ। ਅਦਾਕਾਰ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਉਸ ਦਾ ਪਰਿਵਾਰ ਇਸ ਸਮੇਂ ਬਹੁਤ ਮੁਸ਼ਕਿਲ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ।
 

ਮੰਦਾਨਾ ਕਰੀਮੀ ਨੇ ਕਿਹਾ, "ਭਾਰਤ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਇਹੋ ਸਥਿਤੀ ਹੈ ਪਰ ਮੈਂ ਪਿਛਲੇ 60 ਦਿਨਾਂ ਤੋਂ ਇਸ ਸਥਿਤੀ ਦਾ ਸਾਹਮਣਾ ਕਰ ਰਹੀ ਹਾਂ। ਮੇਰੀ ਮਾਂ ਨੇ ਇਸ ਹੋਲੀ 'ਚ ਮੇਰੇ ਨਾਲ ਇੱਥੇ ਮੌਜੂਦ ਰਹਿਣਾ ਸੀ, ਪਰ ਉਹ ਨਹੀਂ ਆ ਸਕੀ। ਉੱਥੇ ਉਨ੍ਹਾਂ ਨਾਲ ਹੈਂਡ ਸੈਨੀਟਾਈਜ਼ਰ ਅਤੇ ਦਵਾਈ ਲਈ ਕਾਫ਼ੀ ਸਮੱਸਿਆ ਹੈ। ਅਸੀਂ ਸਿਰਫ ਇੰਟਰਨੈਟ ਰਾਹੀਂ ਇੱਕ ਦੂਜੇ ਨਾਲ ਸੰਪਰਕ ਕਰ ਪਾ ਰਹੇ ਹਾਂ। ਉੱਥੇ ਹਾਲਾਤ ਬਹੁਤ ਮਾੜੇ ਹਨ।"
 

ਮੰਦਾਨਾ ਨੇ ਉੱਥੇ ਦੀ ਸਰਕਾਰ ਨੂੰ ਵੀ ਭਲਾ-ਬੁਰਾ ਸੁਣਾਉਂਦਿਆਂ ਕਿਹਾ ਕਿ ਈਰਾਨ ਵਿੱਚ ਸਰਕਾਰ ਲੋਕਾਂ ਦੀ ਬਿਲਕੁਲ ਮਦਦ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ, "ਸਰਕਾਰ ਦੇ ਇਸ ਗ਼ੈਰ-ਜ਼ਿੰਮੇਵਾਰਾਨਾ ਵਤੀਰੇ ਕਾਰਨ ਉੱਥੋਂ ਦੇ ਭਾਈਚਾਰੇ ਨੇ ਖੁੱਲ੍ਹੀਆਂ ਦੁਕਾਨਾਂ ਦੇ ਸਾਹਮਣੇ ਹੈਂਡਵਾਸ਼ ਸਟੇਸ਼ਨ ਬਣਾਏ ਹਨ। ਕੋਰੋਨਾ ਦਾ ਵੀ ਕੋਈ ਟੈਸਟ ਨਹੀਂ ਹੋ ਰਿਹਾ। ਇਸ ਲਈ ਉਹ ਲਾਗ ਵਾਲੇ ਵਿਅਕਤੀ ਨੂੰ ਆਈਸੀਯੂ ਲੈ ਜਾਂਦੇ ਹਨ, ਜਿੱਥੇ ਉਨ੍ਹਾਂ ਦੇ ਇਲਾਜ ਦਾ ਕੋਈ ਟਿਕਾਣਾ ਨਹੀਂ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mandana Karimi expressed her worries about her family stuck in Iran due to the coronavirus outbreak