ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੀਸ਼ ਮਲਹੋਤਰਾ ਨੂੰ ਮਿਲਿਆ ‘ਫਿਲਮਫੇਅਰ ਐਵਾਰਡ ਆਫ਼ ਆਨਰ’

ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ 30 ਸਾਲਾ ਦੇ ਬਾਲੀਵੁੱਡ ਫੈਸ਼ਨ ਸ਼ਾਨਦਾਰ ਅਤੇ ਅਨਮੋਲ ਯੋਗਦਾਨ ਲਈ ਫਿਲਮਫੇਅਰ ਐਵਾਰਡ ਆਫ਼ ਆਨਰ ਨਾਲ ਨਵਾਜ਼ਿਆ ਗਿਆ। ਉਨ੍ਹਾਂ ਨੇ ਇਸ 'ਤੇ ਕਿਹਾ, ਮੈਂ ਕਈ ਵਾਰ ਇਹ ਸਮਝਣ ' ਅਸਫਲ ਹੋ ਜਾਂਦਾ ਹਾਂ ਕਿ ਸਿਨੇਮਾ ਅਤੇ ਫੈਸ਼ਨ ਵਿਚਕਾਰ ਇਕ ਛੋਟਾ ਜਿਹਾ ਪਾੜਾ ਕਿਉਂ ਹੈ। ਮੇਰੇ ਖਿਆਲ ਦੋਵੇਂ ਰਚਨਾਤਮਕ ਮਾਧਿਅਮ ਹਨ ਤੇ ਦੋਵਾਂ ਨੂੰ ਮਿਲਾਉਣਾ ਇੱਕ ਵਧੀਆ ਮੁੱਦਾ ਹੈ

 

ਇਕ ਨਿਵੇਕਲੇ ਇੰਟਰਵਿਊ ਡਿਜ਼ਾਈਨਰ ਨੇ ਕਿਹਾ, "ਇਕ ਤਕਨੀਕੀ ਲਿਬਾਸ ਤੋਂ ਡਿਜ਼ਾਈਨ ਕਰਨ ਤੋਂ ਲੈ ਕੇ ਇਕ ਫੈਸ਼ਨ ਹਾਊਸ ਤੱਕ ਦੀ ਮੇਰੀ ਯਾਤਰਾ ਅੱਜ ਇਕ ਪੂਰੇ ਚੱਕਰ ਦੀ ਤਰ੍ਹਾਂ ਜਾਪਦੀ ਹੈ। ਮੈਨੂੰ ਆਪਣੀ ਯਾਤਰਾ 'ਤੇ ਮਾਣ ਹੈ ਅਤੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਮੇਰੇ ਨਾਲ ਸ਼ਾਮਲ ਹੋਣ ਅਤੇ ਮੇਰੇ ਕੰਮ ਦਾ ਸਮਰਥਨ ਕਰਨ ਲਈ ਫਿਲਮਫੇਅਰ ਦਾ ਧੰਨਵਾਦ"

 

ਉਨ੍ਹਾਂ ਅੱਗੇ ਕਿਹਾ, “ਕਲਾਕਾਰਾਂ ਦੀ ਅੱਜ ਚੌਥੀ ਪੀੜ੍ਹੀ ਦੇ ਨਾਲ ਕੰਮ ਕਰਦਿਆਂ 30 ਸਾਲ ਹੋ ਗਏ ਹਨ, ਜਿਸ ਵਿੱਚ ਸਾਡੇ ਦੇਸ਼ ਦੇ ਭਵਿੱਖ ਦੇ ਸਭ ਤੋਂ ਹੁੰਨਰਮੰਦ ਸਿਤਾਰੇ ਸ਼ਾਮਲ ਹਨ। ਹਜ਼ਾਰ ਤੋਂ ਵੱਧ ਫਿਲਮਾਂ, ਹੁਣ ਤਾਂ ਮੈਂ ਉਨ੍ਹਾਂ ਨੂੰ ਗਿਣਨਾ ਬੰਦ ਕਰ ਦਿੱਤਾ ਹੈ। ਇੰਡਸਟਰੀ ਦੇ ਸਰਬੋਤਮ ਡਿਜ਼ਾਈਨਰ ਇਸ ਸਮੇਂ ਕਰਨ ਜੌਹਰ ਦੇ ਅਗਲੇ ਪ੍ਰੋਜੈਕਟ 'ਤਖਤ' 'ਤੇ ਕੰਮ ਕਰ ਰਹੇ ਹਨ, ਜੋ ਅਗਲੇ ਸਾਲ ਰਿਲੀਜ਼ ਹੋਵੇਗੀ।

 

ਮਲਹੋਤਰਾ ਨੇ ਦੱਸਿਆ, ਮੈਂ ਹਾਲ ਹੀ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ। 93 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ। ਇਕ ਚੀਜ ਜੋ ਮੈਂ ਉਨ੍ਹਾਂ ਤੋਂ ਸਿੱਖੀ ਹੈ ਕਦੇ ਨਹੀਂ ਰੁਕਣਾ। ਉਨ੍ਹਾਂ ਨੇ 91 ਸਾਲ ਦੀ ਉਮਰ ਤੱਕ ਕੰਮ ਕੀਤਾ ਤੇ ਜਦੋਂ ਉਨ੍ਹਾਂ ਦੀ ਸਿਹਤ ਨੇ ਉਨ੍ਹਾਂ ਨੂੰ ਕੰਮ ਕਰਨ ਤੋਂ ਜਵਾਬ ਨਾ ਦਿੱਤਾ, ਉਹ ਕੰਮ ਕਰਦੇ ਰਹੇ। ਮੈਂ ਸਿਰਫ 53 ਸਾਲਾਂ ਦਾ ਹਾਂ। ਮੇਰੇ ਖਿਆਲ ਇਹ ਸਿਰਫ ਅੱਧਾ ਸਫ਼ਰ ਹੈ, ਸਾਡੇ ਕੋਲ ਅਜੇ ਵੀ ਕਈ ਮੀਲ ਤੁਰਨ ਦਾ ਸਰਫ ਬਾਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manish Malhotra received the Filmfare Award of Honor