ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਬੰਧਨ 'ਚ ਬੱਝੇ ਭਾਰਤੀ ਕ੍ਰਿਕਟਰ ਮਨੀਸ਼ ਪਾਂਡੇ ਅਤੇ ਦੱਖਣੀ ਭਾਰਤੀ ਅਦਾਕਾਰਾ ਆਸ਼੍ਰਿਤਾ ਸ਼ੈੱਟੀ

ਟੀਮ ਇੰਡੀਆ ਦੇ ਬੱਲੇਬਾਜ਼ ਅਤੇ ਕਰਨਾਟਕ ਦੇ ਕਪਤਾਨ ਮਨੀਸ਼ ਪਾਂਡੇ ਨੇ ਸੋਮਵਾਰ ਨੂੰ ਦੱਖਣੀ ਭਾਰਤੀ ਅਭਿਨੇਤਰੀ ਆਸ਼੍ਰਿਤਾ ਸ਼ੈੱਟੀ ਨਾਲ ਵਿਆਹ ਕਰ ਲਿਆ। ਜੋੜੇ ਦੇ ਵਿਆਹ ਦੀ ਪਹਿਲੀ ਫ਼ੋਟੋ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। 

 

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮਨੀਸ਼ ਪਾਂਡੇ ਸਿਰਫ ਸਨਰਾਈਜ਼ਰਸ ਹੈਦਰਾਬਾਦ ਦੀ ਫਰੈਂਚਾਇਜ਼ੀ ਟੀਮ ਲਈ ਖੇਡਦੇ ਹਨ। ਮਨੀਸ਼ ਦੀ ਕਪਤਾਨੀ ਹੇਠ ਕਰਨਾਟਕ ਨੇ ਐਤਵਾਰ ਨੂੰ ਸਯਦ ਮੁਸ਼ਤਾਕ ਅਲੀ ਟਰਾਫੀ ਦੇ ਫਾਈਨਲ ਮੈਚ ਵਿੱਚ ਤਾਮਿਲਨਾਡੂ ਨੂੰ ਹਰਾਇਆ। ਮਨੀਸ਼ ਨੇ ਇਸ ਮੈਚ ਵਿੱਚ 60 ਦੌੜਾਂ ਦੀ ਪਾਰੀ ਖੇਡੀ।
 

ਸਨਰਾਈਜ਼ਰਸ ਹੈਦਰਾਬਾਦ ਨੇ ਸ਼ੇਅਰ ਕੀਤੀ ਫ਼ੋਟੋ ਵਿੱਚ ਮਨੀਸ਼ ਨੇ ਸ਼ੇਰਵਾਨੀ ਪਾਈ ਹੋਈ ਹੈ, ਜਦੋਂਕਿ ਆਸ਼੍ਰਿਤਾ ਨੇ ਰੇਸ਼ਮ ਦੀ ਸਾੜੀ ਪਾਈ ਹੋਈ ਹੈ। ਇਸ ਫ਼ੋਟੋ ਵਿੱਚ ਮਨੀਸ਼ ਆਸ਼ਿਰਤਾ ਨੂੰ ਵਰਮਾਲਾ ਪਹਿਨੀ ਦਿਖਾਈ ਦੇ ਰਹੇ ਹਨ। 

 

ਮਿਡ-ਡੇਅ ਖ਼ਬਰਾਂ ਅਨੁਸਾਰ ਵਿਆਹ ਦਾ ਜਸ਼ਨ ਦੋ ਦਿਨਾਂ ਤੱਕ ਚੱਲੇਗਾ ਅਤੇ ਵਿਆਹ ਵਿੱਚ ਦੋਵੇਂ ਪਰਿਵਾਰਾਂ ਦੇ ਕੁਝ ਨੇੜਲੇ ਲੋਕ ਸ਼ਾਮਲ ਹੋਣਗੇ। ਵਿਆਹ ਮੁੰਬਈ ਵਿੱਚ ਹੋਵੇਗਾ, ਜਦੋਂ ਕਿ ਮਨੀਸ਼ ਪਾਂਡੇ ਦਾ ਹੋਮ ਟਾਊਨ ਬੰਗਲੌਰ ਹੈ। ਮਨੀਸ਼ ਪਾਂਡੇ ਨੇ ਭਾਰਤ ਲਈ 23 ਵਨਡੇ ਅਤੇ 32 ਟੀ-20 ਕੌਮਾਂਤਰੀ ਮੈਚ ਖੇਡੇ ਹਨ।

 

 


 

ਕੌਣ ਹੈ ਆਸ਼੍ਰਿਤਾ ਸ਼ੈੱਟੀ 

26 ਸਾਲਾ ਆਸ਼੍ਰਿਤਾ ਸ਼ੈੱਟੀ ਤਾਮਿਲ ਫ਼ਿਲਮ ਇੰਡਸਟਰੀ 'ਚ ਕੰਮ ਕਰਦੀ ਹੈ। 2012 ਵਿੱਚ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਤੇਲੀਕੇਡਾ ਬੋਲੀ' ਨਾਲ ਕੀਤੀ ਸੀ। 2010 ਵਿੱਚ ਆਸ਼੍ਰਿਤਾ ਨੇ ਇੱਕ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲਿਆ ਜੋ ਮੁੰਬਈ ਵਿੱਚ ਹੋਇਆ ਸੀ। ਇਸ ਸੁੰਦਰਤਾ ਮੁਕਾਬਲੇ ਵਿੱਚ ਆਸ਼੍ਰਿਤਾ ਨੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਸ ਨੇ ਤਾਮਿਲ ਫ਼ਿਲਮਾਂ ਓਧਯਾਮ ਐਨਐਚ 4, ਓਰੂ ਕੰਨੀਯਮ ਮੁਨੂ ਕਲਾਵਾਨਿਕਾਲੁਮ, ਇੰਦਰਜੀਤ ਅਤੇ ਨਾਮ ਥਾਨ ਸ਼ਿਵਾ ਫ਼ਿਲਮ ਵਿੱਚ ਵੀ ਕੰਮ ਕੀਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Manish Pandey got married to south indian actress Ashrita Shetty day after leading Karnataka to Syed Mushtaq Ali triumph here is first photo of their wedding