ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਨਾਲ ਜੂਝਣ ਦੀ ਕਹਾਣੀ ਹੈ ਮਨੀਸ਼ਾ ਕੋਇਰਾਲਾ ਦੀ ਕਿਤਾਬ ‘ਹੀਲਡ`, ਰਿਲੀਜ਼

ਕੈਂਸਰ ਨਾਲ ਜੂਝਣ ਦੀ ਕਹਾਣੀ ਹੈ ਮਨੀਸ਼ਾ ਕੋਇਰਾਲਾ ਦੀ ਕਿਤਾਬ ‘ਹੀਲਡ`, ਰਿਲੀਜ਼

ਬਾਲੀਵੁੱਡ ਦੀ ਅਦਾਕਾਰਾ ਮਨੀਸ਼ਾ ਕੋਇਰਾਲਾ ਦੀ ਅੰਗਰੇਜ਼ੀ ਪੁਸਤਕ ‘ਹੀਲਡ` (ਰੋਗ ਤੋਂ ਠੀਕ ਹੋ ਗਈ) ਅੱਜ ਰਿਲੀਜ਼ ਹੋ ਗਈ। ਇਹ ਪੁਸਤਕ ਮਨੀਸ਼ਾ ਦੀ ਆਪਣੀ ਨਿਜੀ ਜਿ਼ੰਦਗੀ `ਤੇ ਆਧਾਰਤ ਹੈ, ਜਿਸ ਵਿੱਚ ਉਸ ਨੇ ਆਪਣੀ ਇੱਕ ਸਹੇਲੀ ਤੇ ਅਦਾਕਾਰਾ ਨੀਲਮ ਕੁਮਾਰ ਨਾਲ ਮਿਲ ਕੇ ਆਪਣੇ ਓਵਰੀਅਨ (ਬੱਚੇਦਾਨੀ ਦੇ) ਕੈਂਸਰ ਨਾਲ ਜੂਝਣ ਤੇ ਉਸ ਰੋਗ ਤੋਂ ਬਚਣ ਦੀ ਕਹਾਣੀ ਬਿਆਨ ਕੀਤੀ ਹੈ। ਨੀਲਮ ਕੁਮਾਰੀ ਪਹਿਲਾਂ ਮਨੀਸ਼ਾ ਕੋਇਰਾਲਾ ਨਾਲ ‘1942: ਏ ਲਵ ਸਟੋਰੀ` ਨਾਂਅ ਦੀ ਸੁਪਰ-ਹਿੱਟ ਫਿ਼ਲਮ ਵਿੱਚ ਕੰਮ ਕਰ ਚੁੱਕੀ ਹੈ। ਇਸ ਪੁਸਤਕ ਦਾ ਉੱਪ-ਸਿਰਲੇਖ ਰੱਖਿਆ ਗਿਆ ਹੈ - ‘ਕੈਂਸਰ ਨੇ ਮੈਨੂੰ ਕਿਵੇਂ ਨਵਾਂ ਜੀਵਨ ਦਿੱਤਾ।`


ਪੁਸਤਕ ਦੇ ਸਰਵਰਕ `ਤੇ ਮਨੀਸ਼ਾ ਦਾ ਮੁਸਕਰਾਉਂਦਾ ਚਿਹਰਾ ਉਹ ਸਕਾਰਾਤਮਕਤਾ ਵਿਖਾਉਂਦਾ ਹੈ, ਜਿਸ ਦੀ ਮਦਦ ਨਾਲ ਇਹ ਅਦਾਕਾਰਾ ਕੈਂਸਰ ਜਿਹੇ ਰੋਗ ਨੂੰ ਹਰਾਉਣ ਵਿੱਚ ਸਫ਼ਲ ਹੋ ਸਕੀ।


‘ਹੀਲਡ` ਦਰਅਸਲ ਮਨੀਸ਼ਾ ਕੋਇਰਾਲਾ ਦੀ ਓਵਰੀਅਨ ਕੈਂਸਰ ਨਾਲ ਭਾਰੀ ਜੰਗ ਦੀ ਇੱਕ ਤਾਕਤਵਰ, ਜਜ਼ਬਾਤੀ ਤੇ ਬੇਹੱਦ ਨਿਜੀ ਕਹਾਣੀ ਹੈ। ਇਸ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ `ਚ ਆੱਨਕੌਲੋਜਿਸਟਸ ਨੇ ਕਿਵੇਂ ਉਸ ਦੀ ਦੇਖਭਾਲ਼ ਕੀਤੀ ਤੇ ਫਿਰ ਆਪਣੀ ਜਿ਼ੰਦਗੀ ਨੂੰ ਸਮੇਟ ਕੇ ਉਹ ਕਿਵੇਂ ਘਰ ਪਰਤੀ। 


ਹੁਣ ਮਨੀਸ਼ਾ ਕੋਇਰਾਲਾ ਨੂੰ ਕੈਂਸਰ ਤੋਂ ਮੁਕਤ ਹੋਇਆਂ ਛੇ ਸਾਲ ਬੀਤ ਚੁੱਕੇ ਹਨ। ਇਸ ਪੁਸਤਕ ਵਿੱਚ ਉਸ ਨੇ ਜਿੱਥੇ ਆਪਣੇ ਕੈਂਸਰ ਰੋਗ ਨਾਲ ਜੂਝਣ ਵੇਲੇ ਦੇ ਖ਼ਦਸ਼ੇ, ਨਿਰਾਸ਼ਾ ਤੇ ਅਨਿਸ਼ਚਤਤਾਵਾਂ ਨੂੰ ਬਿਆਨਿਆ ਹੈ, ਉੱਥੇ ਇਸ ਸਭ ਤੋਂ ਸਿੱਖੇ ਸਬਕਾਂ ਬਾਰੇ ਵੀ ਉਸ ਨੇ ਆਪਣੀ ਇਸ ਕਿਤਾਬ ਵਿੱਚ ਲਿਖਿਆ ਹੈ।


ਮਨੀਸ਼ਾ ਦਾ ਮੰਨਣਾ ਹੈ ਕਿ ਕੈਂਸਰ ਰੋਗ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।


‘ਹੀਲਡ` ਨੂੰ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਛਾਪਿਆ ਹੈ। ਮਨੀਸ਼ਾ ਨੂੰ ਪਿਛਲੀ ਵਾਰ ਰਾਜਕੁਮਾਰ ਹੀਰਾਨੀ ਦੀ ਫਿ਼ਲਮ ‘ਸੰਜੂ` ਵਿੱਚ ਵੇਖਿਆ ਗਿਆ ਸੀ, ਜਿਸ ਵਿੱਚ ਉਸ ਨੇ ਸੰਜੇ ਦੱਤ ਭਾਵ ਅਦਾਕਾਰ ਰਣਬੀਰ ਕਪੂਰ ਦੀ ਮਾਂ ਦੀ ਭੂਮਿਕਾ ਨਿਭਾਈ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manisha Koirala Book HEALED Released