ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੀਸ਼ਾ ਕੋਇਰਾਲਾ ਨੇ ਸ਼ੇਅਰ ਕੀਤੀ ਆਪਣੀ ਕੈਂਸਰ ਰਿਕਵਰੀ ਫ਼ੋਟੋ, ਲਿਖੀ ਦਮਦਾਰ ਕੈਪਸ਼ਨ 

ਮਨੀਸ਼ਾ ਕੋਇਰਾਲਾ, ਜੋ ਕੈਂਸਰ ਤੋਂ ਪੀੜਤ ਹੈ ਅਤੇ ਇਸ ਲੜਾਈ ਵਿੱਚ ਜਿੱਤੀ ਹੈ, ਨੂੰ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਵਜੋਂ ਜਾਣਿਆ ਜਾਂਦਾ ਹੈ। ਮਨੀਸ਼ਾ ਕੋਇਰਾਲਾ ਨੇ ਕਾਫ਼ੀ ਸਮੇਂ ਬਾਅਦ ਕੈਂਸਰ ਤੋਂ ਛੁਟਕਾਰਾ ਪਾਇਆ। ਕੈਂਸਰ ਤੋਂ ਠੀਕ ਹੋਣ ਦੇ ਕਾਫੀ ਸਮੇਂ ਬਾਅਦ ਅਦਾਕਾਰਾ ਨੇ ਹੁਣ ਆਪਣੇ ਟਵਿੱਟਰ ਅਕਾਊਂਟ ਤੋਂ ਫ਼ੋਟੋ ਸਾਂਝੀ ਕੀਤੀ ਹੈ।
 

ਮਨੀਸ਼ਾ ਕੋਇਰਾਲਾ ਨੇ ਇੰਸਟਾਗ੍ਰਾਮ ਤੋਂ ਜੋ ਪਿਕਚਰ ਸ਼ੇਅਰ ਕੀਤੀ ਹੈ, ਉਸ ਵਿੱਚ ਦੋ ਤਸਵੀਰਾਂ ਹਨ। ਪਹਿਲੀ ਫ਼ੋਟੋ ਵਿੱਚ ਉਹ ਹਸਪਤਾਲ ਵਿੱਚ ਬਿਸਤਰੇ 'ਤੇ ਦਿਖਾਈ ਦੇ ਰਹੀ ਹੈ। ਉਥੇ, ਦੂਜੇ ਪਾਸੇ ਉਹ ਪਹਾੜਾਂ 'ਤੇ ਖੜ੍ਹੀ ਦਿਖਾਈ ਦੇ ਰਹੀ ਹੈ। ਫ਼ੋਟੋ ਵਿੱਚ ਮਨੀਸ਼ਾ ਦੇ ਆਸ ਪਾਸ ਬੱਦਲ ਦਿਖਾਈ ਦੇ ਰਹੇ ਹਨ। 

 

 

 

ਇਸ ਫ਼ੋਟੋ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਨਾਲ ਸਾਂਝਾ ਕਰਦਿਆਂ ਲਿਖਿਆ, 'ਮੈਂ ਇਸ ਦੂਸਰੇ ਮੌਕੇ ਲਈ ਹਮੇਸ਼ਾ ਲਈ ਜ਼ਿੰਦਗੀ ਦਾ ਸ਼ੁਕਰਗੁਜ਼ਾਰ ਰਹਾਂਗੀ। ਗੁੱਡ ਮਾਰਨਿੰਗ ਦੋਸਤੋ ... ਇਹ ਇੱਕ ਸ਼ਾਨਦਾਰ ਜ਼ਿੰਦਗੀ ਹੈ ਅਤੇ ਠੰਢਾ ਅਤੇ ਸਿਹਤਮੰਦ ਰਹਿਣ ਦਾ ਮੌਕਾ ਹੈ।
 

ਤੁਹਾਡੀ ਜਾਣਕਾਰੀ ਲਈ ਦੱਸਈਏ ਕਿ ਮਨੀਸ਼ਾ ਕੋਇਰਾਲਾ ਨੂੰ ਆਖ਼ਰੀ ਵਾਰ ਰਾਜਕੁਮਾਰ ਹਿਰਾਨੀ ਦੀ ਫ਼ਿਲਮ ਸੰਜੂ ਵਿੱਚ ਵੇਖਿਆ ਗਿਆ ਸੀ। ਫ਼ਿਲਮ ਵਿੱਚ ਉਸ ਨੇ ਸੰਜੇ ਦੱਤ ਦੀ ਮਾਂ ਨਰਗਿਸ ਦਾ ਰੋਲ ਨਿਭਾਇਆ ਸੀ। ਫ਼ਿਲਮ ਵਿੱਚ ਨਰਗਿਸ ਦਾ ਕਿਰਦਾਰ ਛੋਟਾ ਸੀ ਪਰ ਉਸ ਦੀ ਐਕਟਿੰਗ ਦੀ ਸਾਰਿਆਂ ਨੇ ਤਾਰੀਫ਼ ਕੀਤੀ ਸੀ।

 

ਮਨੀਸ਼ਾ ਕੋਇਰਾਲਾ ਨੇ ਅੱਜ ਕੱਲ੍ਹ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ। ਹਾਲਾਂਕਿ, ਉਹ ਕਦੇ ਵੀ ਆਪਣੇ ਪ੍ਰਸ਼ੰਸਕਾਂ ਤੋਂ ਵੱਖ ਨਹੀਂ ਹੋਈ। ਮਨੀਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਦੀ ਜ਼ਬਰਦਸਤ ਵਰਤੋਂ ਕਰਦੀ ਹੈ। 49 ਸਾਲਾਂ ਦੀ ਉਮਰ ਵਿੱਚ ਮਨੀਸ਼ਾ ਕੋਇਰਾਲਾ ਆਪਣੀ ਖੂਬਸੂਰਤੀ ਅਤੇ ਤੰਦਰੁਸਤੀ ਨਾਲ ਬਾਲੀਵੁੱਡ ਦੀ ਨਿਊ ਕਮਰ ਅਦਾਕਾਰਾਂ ਨੂੰ ਮਾਤ ਦੇਣ ਵਿੱਚ ਕਾਮਯਾਬ ਹੈ।
 

 
 
 
 
 
 
 
 
 
 
 
 
 

#throwback in #Poland 2017 😎

A post shared by Manisha Koirala (@m_koirala) on

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manisha Koirala photo: bollywood actress Manisha Koirala share her cancer recovery photo goes viral