ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਿੱਪੀ ਦੀ ਨਵੀਂ ਫ਼ਿਲਮ 'ਮਰ ਗਏ ਓਏ ਲੋਕੋ' ਦਾ ਪੋਸਟਰ ਰਿਲੀਜ਼, ਜਾਣੋ ਕੌਣ ਹੈ ਇਹ ਕੁੜੀ

ਮਰ ਗਏ ਓ ਲੋਕੋ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' ਦਾ ਫ਼ਸਟ ਲੁੱਕ ਅੱਜ ਸਾਹਮਣੇ ਆ ਗਿਆ। ਗਿੱਪੀ ਨੇ ਅੱਜ ਸਵੇਰੇ  ਫ਼ਿਲਮ ਦਾ ਪਹਿਲਾ ਪੋਸਟਰ ਆਪਣੇ ਫੇਸਬੁੱਕ ਪੇਜ ਉੱਤੇ ਸਾਂਝਾ ਕੀਤਾ। ਫ਼ਿਲਮ 31 ਅਗਸਤ ਨੂੰ ਰਿਲੀਜ਼ ਹੋਵੇਗੀ। 

 

ਪੋਸਟਰ ਸ਼ੇਅਰ ਕਰਦੇ ਹੋਏ ਨਾਲ ਹੀ ਗਿੱਪੀ ਨੇ ਦੱਸਿਆ ਕਿ ਫਿਲਮ ਦਾ ਟੀਜ਼ਰ 16 ਜੁਲਾਈ ਨੂੰ ਸਵੇਰੇ 9 ਵਜੇ ਰਿਲੀਜ਼ ਕੀਤਾ ਜਾਵੇਗਾ। ਗਿੱਪੀ ਗਰੇਵਾਲ ਵੱਲੋਂ ਪੋਸਟਰ ਪਾਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਪੇਜ ਉਪਰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪ੍ਰਸੰਸਕਾਂ ਵੱਲੋਂ ਫਿਲਮ ਦੇ ਪੋਸਟਰ ਨੂੰ ਪਸੰਦ ਕੀਤਾ ਜਾ ਰਿਹਾ।

 

ਇਸਤੋਂ ਪਹਿਲਾ ਗਿੱਪੀ ਗਰੇਵਾਲ 2012 ਚ ਆਈ  'ਕੈਰੀ ਆੱਨ ਜੱਟਾਂ' ਦੇ ਦੂਜੇ ਪਾਰਟ 'ਕੈਰੀ ਆੱਨ ਜੱਟਾਂ 2' ਵਿੱਚ ਨਜ਼ਰ ਆਏ ਸਨ। ਫ਼ਿਲਮ ਨੇ ਬਾਕਸ ਆਫਿਸ ਤੇ ਵੀ ਕਾਫੀ ਚੰਗੀ ਕਮਾਈ ਕੀਤੀ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਇਹ ਫਿਲਮ ਵੀ ਪਸੰਦ ਆਵੇਗੀ । ਪੋਸਟਰ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਬੀਨੂੰ ਢਿੱਲੋਂ ਵੀ ਦਿਖਾਈ ਦੇ ਰਹੇ ਹਨ।

 

ਸਪਨਾ ਪੱਬੀ

ਇਸ ਫ਼ਿਲਮ ਦੇ ਨਾਲ ਹੀ ਬ੍ਰਿਟਿਸ਼ ਅਦਾਕਾਰਾ ਸਪਨਾ ਪੱਬੀ ਵੀ ਪੰਜਾਬੀ ਫ਼ਿਲਮਾਂ ਦੀ ਦੁਨੀਆ ਵਿੱਚ ਦਸਤਕ ਦੇਣ ਵਾਲੀ ਹੈ।  ਜੋ ਇਸ ਤੋਂ ਪਹਿਲਾ ਹਿੰਦੀ ਟੀ.ਵੀ ਸ਼ੋਅ 24 ਵਿੱਚ ਨਜ਼ਰ ਆਈ ਸੀ।  ਸਪਨਾ ਦੀ ਇਹ ਪਹਿਲੀ ਪੰਜਾਬੀ ਮੂਵੀ ਹੋਵੇਗੀ । ਸਪਨਾ ਨੇ ਕਈ ਵੈੱਬ ਸੀਰੀਜ਼ ਚ ਕੰਮ ਕੀਤਾ ਹੈ। ਉਹ ਮੂਲ ਰੂਪ ਤੋਂ ਬ੍ਰਿਟੇਨ ਦੀ ਰਹਿਣ ਵਾਲੀ ਹੈ। ਉਹ ਕੁਝ ਹਿੰਦੀ ਟੀ.ਵੀ ਸ਼ੋਅ ਵੀ ਕਰ ਚੁੱਕੀ ਹੈ। ਦੇਖਣ ਵਾਲੀ ਗੱਲ ਹੋਵੇਗੀ ਕਿ ਲੋਕਾਂ ਨੂੰ ਪਾਲੀਵੁੱਡ ਦੀ ਇਹ ਨਵੀਂ ਜੋੜੀ ਕਿੰਨੀ ਕੁ ਪਸੰਦ ਆਉਦੀ ਹੈ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:new punjabi film mar gay oye loko first look out