ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਫ਼ਰਾਂਸ ’ਚ ਅਗਲੇ ਮਹੀਨੇ ਹੋਵੇਗਾ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ’

‘ਫ਼ਰਾਂਸ ’ਚ ਅਗਲੇ ਮਹੀਨੇ ਹੋਵੇਗਾ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ’

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਤੇ ਰਣਬੀਰ ਕਪੂਰ ਦਾ ਵਿਆਹ ਅਗਲੇ ਮਹੀਨੇ ਫ਼ਰਾਂਸ ’ਚ ਹੋ ਸਕਦਾ ਹੈ। ਇਹ ਦੋਵੇਂ ਇੱਕ–ਦੂਜੇ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਮਿਲ਼ਦੇ ਆ ਰਹੇ ਹਨ।

 

 

ਪਿੱਛੇ ਜਿਹੇ ਤਾਂ ਉਨ੍ਹਾਂ ਦੇ ਵਿਆਹ ਦੇ ਕਾਰਡ ਦੀ ਤਸਵੀਰ ਤੱਕ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ; ਜਿਸ ਮੁਤਾਬਕ 22 ਜਨਵਰੀ, 2020 ਨੂੰ ਉਮੀਦ ਭਵਨ ਪੈਲੇਸ ਵਿੱਚ ਉਨ੍ਹਾਂ ਦਾ ਵਿਆਹ ਹੋਣਾ ਤੈਅ ਸੀ ਪਰ ਬਾਅਦ ’ਚ ਪਤਾ ਲੱਗਾ ਕਿ ਉਹ ਕਾਰਡ ਜਾਅਲੀ ਸੀ।

 

 

ਹੁਣ ਖ਼ਬਰਾਂ ਆ ਰਹੀਆਂ ਹਨ ਕਿ ਆਲੀਆ ਭੱਟ ਤੇ ਰਣਬੀਰ ਕਪੂਰ ਇਸੇ ਵਰ੍ਹੇ ਨਵੰਬਰ ਮਹੀਨੇ ਵਿਆਹ ਰਚਾਉਣ ਜਾ ਰਹੇ ਹਨ।

 

 

ਮੀਡੀਆ ’ਚ ਚੱਲ ਰਹੀਆਂ ਖ਼ਬਰਾਂ ਮੁਤਾਬਕ ਇਹ ਜੋੜੀ ਫ਼ਰਾਂਸ ’ਚ ਵਿਆਹ ਕਰੇਗੀ। ਰਿਪੋਰਟਾਂ ਤਾਂ ਇੱਥੋਂ ਤੱਕ ਵੀ ਹਨ ਕਿ ਸ਼ੈਫ਼ ਰਿਤੂ ਡਾਲਮੀਆ ਨਾਲ ਕੇਟਰਿੰਗ ਦਾ ਇੰਤਜ਼ਾਮ ਕਰਨ ਲਈ ਗੱਲਬਾਤ ਚੱਲ ਰਹੀ ਹੈ।

 

 

ਇੱਥੇ ਵਰਨਣਯੋਗ ਹੇ ਕਿ ਸ਼ੈਫ਼ ਰਿਤੂ ਡਾਲਮੀਆ ਨੇ ਹੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਵਿਆਹ ਵੇਲੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Marriage of Ranbir Kapur and Aalia Bhatt possible next month