ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲੋ ਫ਼ਿਲਮ ‘ਕੇਸਰੀ’ ’ਚ ਜਾਂਬਾਜ਼ ਸਿੱਖ ਸ਼ਹੀਦਾਂ ਦੇ ਰੋਲ ਕਰਨ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ

ਮਿਲੋ ਫ਼ਿਲਮ ‘ਕੇਸਰੀ’ ’ਚ ਜਾਂਬਾਜ਼ ਸਿੱਖ ਸ਼ਹੀਦਾਂ ਦੇ ਰੋਲ ਕਰਨ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ

ਜਾਂਬਾਜ਼ 21 ਸਿੱਖ ਜੋਧਿਆਂ ਵੱਲੋਂ ਬਹਾਦਰੀ ਨਾਲ ਲੜੀ ਗਈ ਸਾਰਾਗੜ੍ਹੀ ਦੀ ਜੰਗ ਉੱਤੇ ਆਧਾਰਤ ਫ਼ਿਲਮ ‘ਕੇਸਰੀ’ ਵਿੱਚ ਪੰਜਾਬ ਦੇ ਚਾਰ ਨੌਜਵਾਨ ਵੀ ਭੂਮਿਕਾ ਨਿਭਾ ਰਹੇ ਹਨ। ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੇਸਰੀ’ ਦੇ ਮੁੱਖ ਅਦਾਕਾਰ ਅਕਸ਼ੇ ਕੁਮਾਰ ਤੇ ਪਰਿਨੀਤੀ ਚੋਪੜਾ ਹਨ।

 

 

ਸਾਰਾਗੜ੍ਹੀ ਦੀ ਜੰਗ 1897 ਵਿੱਚ ਲੜੀ ਗਈ ਸੀ, ਜਿੱਥੇ ਬ੍ਰਿਟਿਸ਼–ਭਾਰਤੀ ਫ਼ੌਜ ਦੀ 36ਵੀਂ ਸਿੱਖ ਰੈਜਿਮੈਂਟ ਦੇ 21 ਸਿੱਖ ਜੋਧਿਆਂ ਨੇ ਪਸ਼ਤੂਨ ਹਮਲਾਵਰਾਂ ਦੀ 10,000 ਦੀ ਫ਼ੌਜ ਦਾ ਬਹੁਤ ਚਿਰ ਮੁਕਾਬਲਾ ਕੀਤਾ ਸੀ ਤੇ ਕਿਲੇ ਨੂੰ ਬਚਾ ਕੇ ਰੱਖਿਆ ਸੀ। ਸ਼ਹੀਦ ਹੋਣ ਤੋਂ ਪਹਿਲਾਂ ਉਨ੍ਹਾਂ ਅਨੇਕ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ।

 

 

ਵਿਵੇਕ ਸੈਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਦਾ ਗ੍ਰੈਜੂਏਟ ਹੈ ਤੇ ਉਸ ਨੇ ਫ਼ਿਲਮ ਵਿੱਚ ਸਿਪਾਹੀ ਜੀਵਨ ਸਿੰਘ ਦੀ ਭੂਮਿਕਾ ਨਿਭਾਈ ਹੈ। ਵਿਵੇਕ ਨੇ ਖ਼ੁਦ ਦੱਸਿਆ ਕਿ ਸ਼ਹੀਦ ਸਿਪਾਹੀ ਜੀਵਨ ਸਿੰਘ ਦੋਸਤਾਨਾ ਸੁਭਾਅ ਦੇ ਮਾਲਕ ਸਨ ਤੇ ਸਦਾ ਲਤੀਫ਼ੇ ਸੁਣਾਉਂਦੇ ਰਹਿੰਦੇ ਸਨ, ਤਾਂ ਜੋ ਜੰਗ ਦੌਰਾਨ ਮਾਹੌਲ ਗੰਭੀਰ ਨਾ ਹੋਵੇ।

 

 

ਇੰਝ ਹੀ ਮੋਗਾ ਜ਼ਿਲ੍ਹੇ ਦੇ ਕਸਬੇ ਬਾਘਾ ਪੁਰਾਣਾ ਦੇ ਪਾਲੀ ਸੰਧੂ ਨੇ ਜਾਂਬਾਜ਼ ਸਿਪਾਹੀ ਨਾਰਾਇਣ ਸਿੰਘ ਦੀ ਭੂਮਿਕਾ ਨਿਭਾਈ ਹੈ। ਸਿਪਾਹੀ ਨਾਰਾਇਣ ਸਿੰਘ ਬਰਨਾਲਾ ਲਾਗਲੇ ਪਿੰਡ ਠੁੱਲੀਵਾਲ ਦੇ ਜੰਮਪਲ ਸਨ।

ਮਿਲੋ ਫ਼ਿਲਮ ‘ਕੇਸਰੀ’ ’ਚ ਜਾਂਬਾਜ਼ ਸਿੱਖ ਸ਼ਹੀਦਾਂ ਦੇ ਰੋਲ ਕਰਨ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ

 

ਪੰਜਾਬ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਦੇ ਗ੍ਰੈਜੂਏਟ ਵੰਸ਼ ਭਾਰਦਵਾਜ ਨੇ ਲਾਂਸ ਨਾਇਕ ਚੰਦਾ ਸਿੰਘ ਦਾ ਕਿਰਦਾਰ ਪਰਦਾ–ਏ–ਸਕ੍ਰੀਨ ਉੱਤੇ ਸਜੀਵ ਕੀਤਾ ਹੈ। ਵੰਸ਼ ਨੇ ਦੱਸਿਆ ਕਿ ਲਾਂਸ ਨਾਇਕ ਚੰਦਾ ਸਿੰਘ ਬਹੁਤ ਰੋਹ–ਭਰਪੂਰ ਤੇ ਮਜ਼ਬੂਤ ਜੁੱਸੇ ਵਾਲੇ ਵਿਅਕਤੀ ਸਨ। ਉਹ ਕਦੇ ਕਿਸੇ ਚੁਣੌਤੀ ਤੋਂ ਪਿਛਾਂਹ ਨਹੀਂ ਹਟੇ।

 

 

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਰੀਰ ਵਾਲੀ ਦੇ ਵਸਨੀਕ ਹੈਰੀ ਸਿੰਘ ਬਰਾੜ ਨੇ ਫ਼ਿਲਮ ‘ਕੇਸਰੀ’ ਵਿੱਚ ਸ਼ਹੀਦ ਸੁੰਦਰ ਸਿੰਘ ਦੀ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੀਐੱਚਡੀ ਖੋਜਾਰਥੀ ਹੈਰੀ ਸਿੰਘ ਬਰਾੜ ਨੇ ਦੱਸਿਆ ਕਿ ਸੁੰਦਰ ਸਿੰਘ ਬਹੁਤ ਚੁਸਤ–ਦਰੁਸਤ ਸਨ ਤੇ ਵੇਖਣ ਨੂੰ ਪੂਰੇ ਭਲਵਾਨ ਵਾਂਗ ਜਾਪਦੇ ਸਨ। ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ।

 

 

ਇਨ੍ਹਾਂ ਚਾਰੇ ਨੌਜਵਾਨ ਅਦਾਕਾਰਾਂ ਨੇ ਦੱਸਿਆ ਕਿ ਫ਼ਿਲਮ ‘ਕੇਸਰੀ’ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਰਾਕੇਸ਼ ਚਤੁਰਵੇਦੀ ਹੁਰਾਂ ਨੇ ਪਹਿਲਾਂ 25 ਦਿਨਾਂ ਤੱਕ ਅਦਾਕਾਰੀ ਦੀ ਵਰਕਸ਼ਾਪ ਲਾਈ ਸੀ। ਇਸ ਤੋਂ ਇਲਾਵਾ ਅਦਾਕਾਰਾਂ ਨੂੰ ਫ਼ੌਜ ਬਾਰੇ ਸਿਖਲਾਈ ਤੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਕ੍ਰਿਪਾਨ ਨਾਲ ਜੰਗ ਲੜਨ ਤੇ ਅਸਲਾ ਵਰਤਣ, ਕੁਸ਼ਤੀ ਲੜਨ, ਦੇ ਪੈਂਤੜੇ ਸਿਖਾਏ ਗਏ। ਉਸ ਵੇਲੇ ਦੇ ਮਾਰਚ–ਪਾਸਟ ਦੇ ਤੌਰ–ਤਰੀਕੇ ਬਹੁਤ ਬਾਰੀਕੀ ਨਾਲ ਸਿਖਾਏ ਗਏ। ਬੰਦੂਕਾਂ ਤੇ ਤੋਪਾਂ ਲੋਡ ਤੇ ਅਨਲੋਡ ਕਰਨ ਦੇ ਢੰਗ ਵੀ ਉਨ੍ਹਾਂ ਸਿੱਖੇ। ਦੁਸ਼ਮਣ ਫ਼ੌਜ ਨਾਲ ਆਹਮੋ–ਸਾਹਮਣੇ ਦੀ ਜੰਗ ਕਿਵੇਂ ਲੜੀਦੀ ਹੈ, ਉਸ ਦੇ ਪੈਂਤੜੇ ਵੀ ਸਿਖਾਏ ਗਏ।

ਮਿਲੋ ਫ਼ਿਲਮ ‘ਕੇਸਰੀ’ ’ਚ ਜਾਂਬਾਜ਼ ਸਿੱਖ ਸ਼ਹੀਦਾਂ ਦੇ ਰੋਲ ਕਰਨ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ

 

ਉਨ੍ਹਾਂ ਚਾਰੇ ਅਦਾਕਾਰਾਂ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਤੱਕ ਉਨ੍ਹਾਂ ਦੇ ਕੇਸ, ਮੁੱਛਾਂ–ਦਾੜ੍ਹੀਆਂ ਕਟਾਉਣ ਦੀ ਵੀ ਮਨਾਹੀ ਸੀ। ਉਨ੍ਹਾਂ ਅਸਲ ਜੰਗੀ–ਨਾਇਕਾਂ ਤੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜੀਵਨ–ਕਹਾਣੀ ਦੱਸੀ ਗਈ। ਸ਼ੂਟਿੰਗ ਦੌਰਾਨ ਉਹ ਆਪਣੇ ਨਾਲ ਕਦੇ ਮੋਬਾਇਲ ਫ਼ੋਨ ਵੀ ਨਹੀਂ ਰੱਖਦੇ ਸਨ।
 

 

ਧਰਮਾ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਕੇਸਰੀ’ ਬਾਰੇ ਇਨ੍ਹਾਂ ਅਦਾਕਾਰਾਂ ਨੇ ਦੱਸਿਆ ਕਿ ਇਹ ਬਹੁਤ ਹੀ ਵਧੀਆ ਤਜਰਬਾ ਰਿਹਾ। ਉਨ੍ਹਾਂ ਦੱਸਿਆ ਕਿ ਅਕਸ਼ੇ ਕੁਮਾਰ ਨੇ ਉਨ੍ਹਾਂ ਨੂੰ ਸਦਾ ਸਨਿਮਰ ਰਹਿਣ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਾ ਸਿਖਾਇਆ। ਸ਼ੂਟਿੰਗ ਦੌਰਾਨ ਸਭ ਨੇ ਇੱਕ ਪਰਿਵਾਰ ਵਾਂਗ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਅਕਸ਼ੇ ਕੁਮਾਰ ਸ਼ੂਟਿੰਗ ਲਈ ਕਦੇ ਵੀ ਦੇਰੀ ਨਾਲ ਨਹੀਂ ਆਏ। ਉਹ ਸਵੇਰੇ ਬਹੁਤ ਛੇਤੀ ਸ਼ੂਟਿੰਗ ਕਰ ਦਿੰਦੇ ਸਨ।

ਮਿਲੋ ਫ਼ਿਲਮ ‘ਕੇਸਰੀ’ ’ਚ ਜਾਂਬਾਜ਼ ਸਿੱਖ ਸ਼ਹੀਦਾਂ ਦੇ ਰੋਲ ਕਰਨ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ

 

ਚਾਰੇ ਪੰਜਾਬੀ ਅਦਾਕਾਰਾਂ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਅਕਸ਼ੇ ਕੁਮਾਰ ਨੇ ਮਾਹੌਲ ਸਦਾ ਸੁਖਾਵਾਂ ਬਣਾ ਕੇ ਰੱਖਿਆ। ਉਨ੍ਹਾਂ ਦੱਸਿਆ ਕਿ ਉਹ ਵਾਧੂ ਸਮੇਂ ਦੌਰਾਨ ਘੰਟਿਆਂ ਬੱਧੀ ਕ੍ਰਿਕੇਟ ਵੀ ਖੇਡਦੇ ਰਹਿੰਦੇ ਸਨ। ਵਿਵੇਕ ਸੈਨੀ ਨੇ ਦੱਸਿਆ ਕਿ ਉਸ ਨੂੰ ਫ਼ਿਲਮਸਾਜ਼ੀ ਦੀ ਸਮੁੱਚੀ ਪ੍ਰਕਿਰਿਆ ਨਾਲ ਬਹੁਤ ਪਿਆਰ ਹੈ। ਨਿਰਦੇਸ਼ਨ ਨਾਲ ਬਹੁਤ ਸਾਰੀਆਂ ਤਕਨੀਕੀ ਗੱਲਾਂ ਦਾ ਪਤਾ ਲੱਗਦਾ ਹੈ।

 

 

ਪਾਲੀ ਸੰਧੂ ਨੇ ਦੱਸਿਆ ਕਿ ਉਸ ਨੂੰ ਸਕੂਲ ਸਮੇਂ ਤੋਂ ਹੀ ਅਦਾਕਾਰੀ ਤੇ ਨੱਚਣਾ ਬਹੁਤ ਵਧੀਆ ਲੱਗਦਾ ਰਿਹਾ ਹੈ। ਪਾਲੀ ਸੰਧੂ ਪਹਿਲਾਂ – ਕਿੱਸਾ ਪੰਜਾਬ, ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਤੇ ਜੋਰਾ 10 ਨੰਬਰੀਆ – ਜਿਹੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕਾ ਹੈ।

ਮਿਲੋ ਫ਼ਿਲਮ ‘ਕੇਸਰੀ’ ’ਚ ਜਾਂਬਾਜ਼ ਸਿੱਖ ਸ਼ਹੀਦਾਂ ਦੇ ਰੋਲ ਕਰਨ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ

 

 

ਵੰਸ਼ ਭਾਰਦਵਾਜ ਨੇ ਦੱਸਿਆ ਕਿ ਉਸ ਦਾ ਅਦਾਕਾਰੀ ਦਾ ਸਫ਼ਰ 8–9 ਸਾਲਾਂ ਦੀ ਉਮਰ ਵਿੱਚ ਹੀ ਸ਼ੁਰੂ ਹੋ ਗਿਆ ਸੀ। ਉਸ ਸਨੇ ਪਹਿਲਾਦ ਅਗਰਵਾਲ ਨਾਲ ਰੰਗਮੰਚ ਤੋਂ ਸ਼ੁਰੂਆਤ ਕੀਤੀ ਸੀ ਤੇ ਅਭਿਨੀਤੇ ਥੀਏਟਰ ਗਰੁੱਪ ਨਾਲ ਵੀ ਕੰਮ ਕੀਤਾ।  ਉਹ ਪਿਛਲੇ 16 ਸਾਲਾਂ ਤੋਂ ਨੀਲਮ ਮਾਨਸਿੰਘ ਚੌਧਰੀ ਦੀ ਥੀਏਟਰ ਕੰਪਨੀ ਨਾਲ ਕੰਮ ਕਰਦੇ ਰਹੇ ਹਨ।

 

 

ਹੈਰੀ ਸਿੰਘ ਬਰਾੜ ਨੇ ਦੱਸਿਆ ਕਿ ਉਹ ਸਕੂਲ ਦੇ ਦਿਨਾਂ ਦੌਰਾਨ ਵੀ ਅਦਾਕਾਰੀ ਕਰਦਾ ਹੁੰਦਾ ਸੀ। ਉਸ ਨੇ ਕਈ ਥੀਏਟਰ ਗਰੁੱਪਾਂ ਨਾਲ ਕੰਮ ਕੀਤਾ ਹੈ। ਉਸ ਨੇ ਪੰਜਾਬੀ ਤੇ ਥੀਏਟਰ ਅਤੇ ਟੈਲੀਵਿਜ਼ਨ ਵਿਸ਼ਿਆਂ ਵਿੱਚ ਦੋ ਪੋਸਟ–ਗ੍ਰੈਜੂਏਸ਼ਨ ਡਿਗਰੀਆਂ ਹਾਸਲ ਕੀਤੀਆਂ ਹਨ। ਹੁਣ ਉਹ ਥੀਏਟਰ ਦੀ ਪੀ–ਐੱਚ.ਡੀ. ਕਰ ਰਿਹਾ ਹੈ।

 

 

ਉਹ ਚਾਰ ਵਰ੍ਹੇ ਪੰਜਾਬੀ ਦਾ ਪ੍ਰੋਫ਼ੈਸਰ ਵੀ ਰਿਹਾ ਹੈ ਪਰ ਜਦੋਂ ਉਸ ਨੂੰ ਫ਼ਿਲਮ ‘ਕੇਸਰੀ’ ਦੇ ਰੋਲ ਦੀ ਪੇਸ਼ਕਸ਼ ਮਿਲੀ, ਤਾਂ ਉਸ ਨੇ ਪ੍ਰੋਫ਼ੈਸਰੀ ਨੂੰ ਤਿਆਗ ਦਿੱਤਾ।

 

 

ਪਾਲੀ ਇਸ ਵੇਲੇ ਸਾਡੇ ਆਲ਼ੇ, ਯਾਰਾ ਵੇ, ਮਿੱਟੀ ਵਿਰਾਸਤ ਬੱਬਰਾਂ ਦੀ ਜਿਹੇ ਬਹੁਤ ਸਾਰੇ ਪ੍ਰੋਜੈਕਟਾਂ ਲਈ ਕੰਮ ਕਰ ਰਿਹਾ ਹੈ। ਇੰਝ ਹੀ ਵੰਸ਼ ਵੀ ਅਪ੍ਰੈਲ ਮਹੀਨੇ ਦੇ ਅੰਤ ਤੱਕ ਇੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਿਹਾ ਹੈ। ਹੈਰੀ ਨੇ ਕਿਹਾ ਕਿ ਉਹ ਕੁਝ ਪੰਜਾਬੀ ਫ਼ਿਲਮਾਂ ਕਰੇਗਾ ਤੇ ਇਸੇ ਵਰ੍ਹੇ ਉਸ ਦੇ ਕੁਝ ਗੀਤ ਵੀ ਰਿਲੀਜ਼ ਹੋ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Meet four Punjab youths who acted Sikh martyrs in Film Kesari