ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ ਪੁਲਿਸ ਦੀ ਹਿਰਾਸਤ 'ਚ ਮਸ਼ਹੂਰ ਗਾਇਕ ਮੀਕਾ ਸਿੰਘ

ਦੁਬਈ ਪੁਲਿਸ ਦੀ ਹਿਰਾਸਤ 'ਚ ਮਸਹੂਰ ਗਾਇਕ ਮੀਕਾ ਸਿੰਘ

ਅਬੂ ਧਾਬੀ (ਦੁਬਈ) ਪੁਲਿਸ ਨੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਿਕਾ ਸਿੰਘ ਨੂੰ ਹਿਰਾਸਤ ਵਿਚ ਲਿਆ ਹੈ। ਮੀਕਾ 'ਤੇ ਇਕ ਨਾਬਾਲਗ ਲੜਕੀ ਨੂੰ ਅਸ਼ਲੀਲ ਤਸਵੀਰਾਂ ਭੇਜਣ ਦਾ ਦੋਸ਼ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਬ੍ਰਾਜ਼ੀਲ ਤੋਂ 17 ਸਾਲ ਦੀ ਇਕ ਲੜਕੀ ਨੇ ਗਾਇਕ ਮੇਕਾ ਸਿੰਘ ਦੇ ਵਿਰੁੱਧ ਐਫ.ਆਈ.ਆਰ ਦਰਜ ਕਰਵਾਈ ਹੈ।

 

ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਨੂੰ ਸਵੇਰੇ 3 ਵਜੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਅਬੂ ਧਾਬੀ ਜੇਲ੍ਹ ਵਿਚ ਲਿਜਾਇਆ ਜਾ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਮੀਕਾ ਸਿੰਘ ਦਾ ਨਾਂ ਕਿਸੇ ਝਗੜੇ ਨਾਲ ਜੁੜਿਆ ਹੈ। 2015 ਵਿੱਚ ਦਿੱਲੀ 'ਚ ਇੱਕ ਇਵੈਂਟ ਦੌਰਾਨ ਡਾਕਟਰ ਨੂੰ ਥੱਪੜ ਮਾਰਨ ਦੇ ਦੋਸ਼ ਲੱਗੇ ਸੀ। ਉਸ ਤੋਂ ਪਹਿਲਾਂ, 2006 ਵਿੱਚ ਰਾਖੀ ਸਾਵੰਤ ਨੇ ਮੀਕਾ 'ਤੇ ਜ਼ਬਰਦਸਤੀ ਕਿਸ ਕਰਨ ਦਾ ਦੋਸ਼ ਲਗਾਇਆ ਸੀ।

 

ਮੀਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਦੁਬਈ ਟੂਰ ਦੀ ਜਾਣਕਾਰੀ ਦਿੱਤੀ ਸੀ। ਉਹ ਕਿਸੇ ਅਵਾਰਡ ਸ਼ੋਅ ਵਿੱਚ ਹਿੱਸਾ ਲੈਣ ਲਈ ਦੁਬਈ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mika singh detained in dubai alleged sexual misconduct