ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਕਾ ਸਿੰਘ ਪਾਕਿ ’ਚ ਨੂੰ ਸ਼ੋਅ ਕਰਨਾ ਪਿਆ ਮਹਿੰਗਾ

ਮੀਕਾ ਸਿੰਘ ਪਾਕਿ ’ਚ ਨੂੰ ਸ਼ੋਅ ਕਰਨਾ ਪਿਆ ਮਹਿੰਗਾ

ਗਾਇਕ ਮੀਕਾ ਸਿੰਘ ਨੂੰ ਪਾਕਿਸਤਾਨ ਵਿਚ ਸ਼ੋਅ ਕਰਨਾ ਮਹਿੰਗਾ ਪੈ ਸਕਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੇ ਚਲਦਿਆਂ ਗਾਇਕ ਮੀਕਾ ਸਿੰਘ ਨੇ ਕਰਾਚੀ ਵਿਚ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ਰਫ ਦੇ ਕਰੀਬੀ ਦੇ ਪ੍ਰੋਗਰਾਮ ਕੀਤਾ। ਮੀਕਾ ਸਿੰਘ ਵੱਲੋਂ ਇਕ ਅਰਬਪਤੀ ਦੀ ਬੇਟੀ ਦੇ ਵਿਆਹ ਵਿਚ ਪ੍ਰੋਗਰਾਮ ਪੇਸ਼ ਕੀਤਾ ਗਿਆ, ਜੋ ਕਿ 8 ਅਗਸਤ ਨੂੰ ਹੋਇਆ। ਹੁਣ ਮੀਕਾ ਸਿੰਘ ਉਤੇ ਭਾਰਤ ਵਿਚ ਖਤਰਾ ਮੰਡਰਾਉਣ ਲੱਗਿਆ ਹੈ। ਉਹ ਵਿਵਾਦ ਵਿਚ ਫਸ ਚੁੱਕੇ ਹਨ।

 

 

ਏਐਨਆਈ ਮੁਤਾਬਕ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਮੀਕਾ ਸਿੰਘ ਨੂੰ ਇੰਡੀਅਨ ਫਿਲਮ ਇੰਡਸਟਰੀ ਵਿਚ ਪਾਬੰਦੀ ਲਗਾਉਣ ਅਤੇ ਬਾਈਕਾਟ ਕਰਨ ਦੀ ਗੱਲ ਕਹੀ ਹੈ।

 

ਹੁਣ ਬਿਆਨ ਆ ਰਿਹਾ ਹੈ ਕਿ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਇਹ ਯਕੀਨੀ ਕਰੇਗਾ ਕਿ ਮੀਕਾ ਸਿੰਘ ਭਾਰਤ ਵਿਚ ਕਿਸੇ ਨਾਲ ਕੰਮ ਨਾ ਕਰ ਸਕਣ। ਜੇਕਰ ਕੋਈ ਭਾਰਤੀ ਇਸ ਨਾਲ ਕੰਮ ਕਰਦਾ ਹੈ ਤਾਂ ਉਸਦੇ ਖਿਲਾਫ ਅਦਾਲਤ ਵਿਚ ਕਾਰਵਾਈ ਕੀਤੀ ਜਾਵੇਗੀ। ਇੱਥੋਂ ਤੱਕ ਕਿ ਆਲ ਇੰਡੀਆ ਸਿਨੈ ਵਰਕਰਜ਼ ਐਸੋਸੀਏਸ਼ਨ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੋਂ ਵੀ ਇਸ ਮਾਮਲੇ ਵਿਚ ਮਦਦ ਮੰਗੀ ਹੈ। ਐਸੋਸੀਏਸ਼ਨ ਨੇ ਕਿਹਾ ਕਿ ਮੀਕਾ ਸਿੰਘ ਪ੍ਰਤੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

 

ਭਾਰਤ ਨੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਖਤਮ ਕੀਤੇ ਜਾਣ ਪਿੱਛੋਂ ਪਾਕਿਸਤਾਨ ਨੇ ਵਿਰੋਧ ਕੀਤਾ ਹੈ।

 

 

ਮੀਕਾ ਦੀ ਇਸ ਪੇਸ਼ਕਾਰੀ ਲਈ ਉਨ੍ਹਾਂ ਕਰੀਬ 150,000 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਗਿਆ। ਪੰਜਾਬੀ ਗਾਇਕ ਦੇ ਇਸ ਪ੍ਰੋਗਰਾਮ ਤੋਂ ਉਨ੍ਹਾਂ ਨੂੰ ਚਾਹੁਣ ਵਾਲੇ ਭਾਰਤੀ ਵੀ ਨਾਰਾਜ਼ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mika Singh performed in Pervez Musharraf relative in Pakistan now AICWA: Ban Singer: in India: says he cant work in Indian Film Industry