ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਰਾ ਰਾਜਪੂਤ ਨੇ ਮਨੀਸ਼ ਮਲਹੋਤਰਾ ਲਈ ਕੀਤਾ ਫੋਟੋਸ਼ੂਟ, ਪਤੀ ਸ਼ਾਹਿਦ ਨੇ ਕੀਤਾ ਕੁਮੈਂਟ

ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਪਹਿਲਾ ਫੋਟੋਸ਼ੂਟ ਕੀਤਾ ਹੈ। ਉਸ ਨੇ ਆਪਣੀਆਂ ਫੋਟੋਆਂ ਅਤੇ ਵੀਡੀਓ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਸ਼ੇਅਰ ਕੀਤੀਆਂ ਹਨ। ਫੋਟੋਸ਼ੂਟ 'ਚ ਮੀਰਾ ਦੇ ਲੁਕ ਦੀ ਅਦਾਕਾਰਾ ਜਾਨਹਵੀ ਕਪੂਰ ਨੇ ਪ੍ਰਸ਼ੰਸਾ ਕੀਤੀ ਹੈ।
 

ਮੀਰਾ ਰਾਜਪੂਤ ਨੇ ਇੰਸਟਾਗ੍ਰਾਮ 'ਤੇ ਫੋਟੋਸ਼ੂਟ ਦਾ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ਪਰਿਵਾਰ ਨਾਲ ਸੈਲੀਬ੍ਰੇਟ ਕਰੋ, ਦੋਸਤਾਂ ਨਾਲ ਸੈਲੀਬ੍ਰੇਟ ਕਰੋ, ਛੋਟੀਆਂ ਚੀਜ਼ਾਂ ਅਤੇ ਵੱਡੀਆਂ ਚੀਜ਼ਾਂ ਦਾ ਜਸ਼ਨ ਮਨਾਓ। ਜੀਵਨ ਦਾ ਜਸ਼ਨ ਮਨਾਓ।  
 

ਮੀਰਾ ਦੀ ਤਾਰੀਫ ਕਰਦਿਆਂ ਜਾਨਹਵੀ ਕਪੂਰ ਨੇ ਲਿਖਿਆ ਕਿ ਲੁਕਿੰਗ ਸਟਨਿੰਗ। ਇਸ ਤੋਂ ਇਲਾਵਾ ਗਾਇਕਾ ਕਨਿਕਾ ਕਪੂਰ ਨੇ ਲਿਖਿਆ ਕਿ ਵੋ ਸਟਟਿੰਗ। ਪਤੀ ਅਤੇ ਅਭਿਨੇਤਾ ਸ਼ਾਹਿਦ ਕਪੂਰ ਨੇ ਵੀ ਮੀਰਾ ਦੇ ਫੋਟੋਸ਼ੂਟ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿੱਸ ਵਾਲੀ ਇਮੋਜੀ ਬਣਾਈ।

 

 

ਮੀਰਾ ਰਾਜਪੂਤ ਦੀ ਸੋਸ਼ਲ ਮੀਡੀਆ 'ਤੇ ਫੈਨ ਫਾਲੋਇੰਗ ਬਹੁਤ ਹੈ। ਉਸ ਦੀ ਪੋਸਟ 'ਤੇ ਬਹੁਤ ਸਾਰੀਆਂ ਟਿਪਣੀਆਂ ਆਈਆਂ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ਇਸ ਹਾਸੇ ਨੇ ਲੱਖਾਂ ਦਿਲਾਂ ਨੂੰ ਚੋਰੀ ਕਰ ਲਿਆ ਹੈ। 

 

ਦੱਸ ਦੇਈਏ ਕਿ ਮੀਰਾ ਰਾਜਪੂਤ ਅਤੇ ਸ਼ਾਹਿਦ ਕਪੂਰ ਦਾ ਵਿਆਹ ਜੁਲਾਈ 2015 ਵਿੱਚ ਹੋਇਆ ਸੀ। ਉਨ੍ਹਾਂ ਦੋਹਾਂ ਦੇ ਦੋ ਬੱਚੇ ਹਨ। ਇਕ ਲੜਕੀ ਦਾ ਨਾਮ ਮੀਸ਼ਾ ਹੈ ਅਤੇ ਲੜਕੇ ਦਾ ਨਾਮ ਜੈਨ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mira Rajput: shoots for Manish Malhotra: husband Shahid Kapoor: had did this comment