ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Mission Mangal ਫ਼ਿਲਮ ਨੇ ਤੋੜਿਆ ਰਿਕਾਰਡ, ਦੂਜੇ ਦਿਨ ਇੰਨੇ ਕਰੋੜ ਦੀ ਕੀਤੀ ਕਮਾਈ 

 

Mission Mangal Box Office Collection Day 2: ਅਕਸ਼ੈ ਕੁਮਾਰ-ਵਿਦਿਆ ਬਾਲਨ ਸਟਾਰਰ ਫ਼ਿਲਮ 'ਮਿਸ਼ਨ ਮੰਗਲ' ਨੇ ਦੂਜੇ ਦਿਨ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਫ਼ਿਲਮ 'ਮਿਸ਼ਨ ਮੰਗਲ' 15 ਅਗਸਤ, ਸੁਤੰਤਰਤਾ ਦਿਵਸ 'ਤੇ ਰਿਲੀਜ਼ ਹੋਈ ਸੀ। ਰਿਲੀਜ਼ ਦੇ ਪਹਿਲੇ ਹੀ ਦਿਨ ਫ਼ਿਲਮ ਨੇ ਧਮਾਕੇਦਾਰ ਸ਼ੁਰੂਆਤ ਨਾਲ ਸਾਰਿਆਂ ਦੇ ਦਿਲਾਂ ਨੂੰ ਜਿੱਤ ਲਿਆ।

 

 

 


ਫ਼ਿਲਮ ਦੇ ਪਹਿਲੇ ਦਿਨ ਬਾਕਸ ਆਫਿਸ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ 29.16 ਕਰੋੜ ਦੀ ਕਮਾਈ ਕੀਤੀ। ਫ਼ਿਲਮ ਦੇ ਦੂਜੇ ਦਿਨ ਦੀ ਕੁਲੈਕਸ਼ਨ ਦੀ ਗੱਲ ਕਰੀਏ ਤਾਂ 16 ਤੋਂ 17 ਕਰੋੜ ਦੀ ਕਮਾਈ ਕੀਤੀ ਹੈ। ਇਹ ਅੰਕੜੇ ਬਾਕਸ ਆਫਿਸ ਇੰਡੀਆ ਦੇ ਦੱਸੇ ਜਾ ਰਹੇ ਹਨ। ਇਹ ਬਦਲ ਵੀ ਸਕਦੇ ਹਨ।

 

ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਵਿੱਚ ਫ਼ਿਲਮ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ ਹੋਈ ਜਿਸ ਵਿੱਚ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਮੌਜੂਦ ਸਨ। ਉਨ੍ਹਾਂ ਨੇ ਫ਼ਿਲਮ ਨੂੰ ਚੰਗਾ ਹੁੰਗਾਰਾ ਦਿੱਤਾ ਅਤੇ ਸਟਾਰਕਾਸਟ ਦੀ ਪ੍ਰਸ਼ੰਸਾ ਵਿੱਚ ਟਵੀਟ ਵੀ ਕੀਤਾ ਸੀ।

 

ਅਦਾਕਾਰੀ ਦੇ ਮਾਮਲੇ ਵਿੱਚ ਅਕਸ਼ੈ ਕੁਮਾਰ ਅਤੇ ਵਿਦਿਆ ਬਾਲਨ ਦੋਵਾਂ ਨੇ ਸਭ ਦਾ ਦਿਲ ਜਿੱਤ ਲਿਆ ਹੈ। ਵਿਦਿਆ ਬਾਲਨ ਨੇ 'ਤੁਮਹਾਰੀ ਸੁਲੂ' ਦੇ ਦੋ ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਸੋਨਾਕਸ਼ੀ ਸਿਨਹਾ, ਕੀਰਤੀ ਕੁਲਹਾਰੀ, ਨਿਤਿਆ ਮੈਨਨ, ਸ਼ਰਮਨ ਜੋਸ਼ੀ, ਤਾਪਸੀ ਪੰਨੂੰ ਦੀ ਅਦਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ ਗਈ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Mission Mangal Box Office Collection Day 2: Earns 16 to 17 Crore: On Second Day: Starring Akshay Kumar: Vidya Balan: Taapsee Pannu: Sonakshi Sinha: Nithya Menen: