ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਮਿਸ਼ਨ ਮੰਗਲ’ ਹੋ ਗਈ ਹਿੱਟ, ਪਹਿਲੇ ਦਿਨ ਕਮਾਏ 30 ਕਰੋੜ

‘ਮਿਸ਼ਨ ਮੰਗਲ’ ਹੋ ਗਈ ਹਿੱਟ, ਪਹਿਲੇ ਦਿਨ ਕਮਾਏ 30 ਕਰੋੜ

ਅਕਸ਼ੇ ਕੁਮਾਰ, ਸੋਨਾਕਸ਼ੀ ਸਿਨਹਾ, ਵਿਦਿਆ ਬਾਲਨ, ਤਾਪਸੀ ਪੰਨੂੰ, ਨਿੱਥਿਆ ਮੈਨਨ ਜਿਹੇ ਚੋਟੀ ਦੇ ਸਿਤਾਰਿਆਂ ਦੀ ਅਦਾਕਾਰੀ ਨਾਲ ਸਜੀ ਫ਼ਿਲਮ ‘ਮਿਸ਼ਨ ਮੰਗਲ’ ਹਿੱਟ ਹੋ ਗਈ ਹੈ। ਉਸ ਨੇ ਪਹਿਲੇ ਦਿਨ 27 ਕਰੋੜ ਤੋਂ ਲੈ ਕੇ 30 ਕਰੋੜ ਰੁਪਏ ਤੱਕ ਦੀ ਕਮਾਈ ਕੀਤੀ ਦੱਸੀ ਜਾਂਦੀ ਹੈ।

 

 

ਬਾਕਸ ਆੱਫ਼ਿਸ ਇੰਡੀਆ ਮੁਤਾਬਕ ਇਸ ਫ਼ਿਲਮ ਨੇ ਪਹਿਲੇ ਹੀ ਅਕਸ਼ੇ ਕੁਮਾਰ ਦੀ ਫ਼ਿਲਮ ‘ਗੋਲਡ’ ਦੇ ਪਹਿਲੇ ਦਿਨ ਦੀ ਕਮਾਈ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ।

 

 

ਫ਼ਿਲਮ ਕੱਲ੍ਹ 15 ਅਗਸਤ ਨੂੰ ਭਾਵ ਆਜ਼ਾਦੀ ਦਿਵਸ ਮੌਕੇ ਰਿਲੀਜ਼ ਹੋਈ ਹੈ। ਫ਼ਿਲਮ ਦੇ ਰਿਲੀਜ਼ ਹੋਣ ਦੇ ਇੱਕ ਦਿਨ ਪਹਿਲਾਂ ਦਿੱਲੀ ’ਚ ਇਸ ਦੀ ਖ਼ਾਸ ਸਕ੍ਰੀਨਿੰਗ ਰੱਖੀ ਗਈ ਸੀ; ਜਿਸ ਵਿੱਚ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਫ਼ਿਲਮ ਨੂੰ ਵਧੀਆਹੁੰਗਾਰਾ ਦਿੱਤਾ ਸੀ।

 

 

ਜੇ ਫ਼ਿਲਮ ਵਿਸ਼ਲੇਸ਼ਕਾਂ ਦੀ ਗੱਲ ਕਰੀਏ, ਤਾਂ ਫ਼ਿਲਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਦਰਸ਼ਕਾਂ ਸਮੇਤ ਪ੍ਰਸ਼ੰਸਕਾਂ ਨੇ ਵੀ ਫ਼ਿਲਮ ਨੂੰ ਵਧੀਆ ਹੁੰਗਾਰਾ ਦਿੱਤਾ ਹੈ।

 

 

ਮੰਤਰੀ ਸ੍ਰੀ ਰੈੱਡੀ ਨੇ ਸੋਸ਼ਲ ਮੀਡੀਆ ਉੱਤੇ ‘ਮਿਸ਼ਨ ਮੰਗਲ’ ਦੇ ਅਦਾਕਾਰਾਂ ਅਤੇ ਹੋਰ ਅਮਲੇ ਦੀ ਸ਼ਲਾਘਾ ਕੀਤੀ ਹੈ। ਉਹ ਲਿਖਦੇ ਹਨ ਕਿ ਦਿਨ ਖ਼ਤਮ ਕਰਨ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ। ‘ਮਿਸ਼ਨ ਮੰਗਲ’ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਵੇਖਣ ਵਿੱਚ ਮਜ਼ਾ ਆਇਆ। ਇਸ ਮੌਕੇ ਫ਼ਿਲਮ ਦੇ ਅਦਾਕਾਰ ਅਕਸ਼ੇ ਕੁਮਾਰ, ਸੋਨਾਕਸ਼ੀ ਸਿਨਹਾ ਤੇ ਬਾਕੀ ਦੇ ਮੈਂਬਰ ਵੀ ਮੌਜੂਦ ਰਹੇ।

 

 

ਇਹ ਫ਼ਿਲਮ ਬਹੁਤ ਵਧੀਆ ਤਰੀਕੇ ਨਾਲ ਸ਼ੂਟ ਕੀਤੀ ਗਈ ਹੈ। ਇਸਰੋ ਦੀ ਮਹਿਮਾ ਤੇ ਸਫ਼ਲਤਾ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਦਰਸਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mission Mangal is now hit earned Rs 30 Crore on 1st day