ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Mission Mangal Trailer Out: "ਪੂਰੀ ਦੁਨੀਆਂ ਸੇ ਕਹੋ ਕਾਪੀ ਦੈਟ"

 

Mission Mangal Trailer Launch : ਅਕਸ਼ੈ ਕੁਮਾਰ (Akshay Kumar) ਦੀ  ਮਲਟੀ-ਸਟਾਰਰ ਫ਼ਿਲਮ 'ਮਿਸ਼ਨ ਮੰਗਲ' ਦਾ ਟ੍ਰੇਲਰ ਨੂੰ ਵੀਰਵਾਰ ਨੂੰ ਰਿਲੀਜ਼ ਹੋ ਗਿਆ ਹੈ। 

 

ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਇੰਡੀਅਨ ਸਪੇਸ ਰਿਸਰਚ ਆਰਗੀਨਾਈਜੇਸ਼ਨ (ISRO) ਦੇ ਇੱਕ ਸੀਨੀਅਰ ਵਿਗਿਆਨੀ ਰਾਕੇਸ਼ ਧਵਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ ਸੱਚੀ ਘਟਨਾ ਉੱਤੇ ਆਧਾਰਿਤ ਹੈ। 'ਮਿਸ਼ਨ ਮੰਗਲ' ਉਨ੍ਹਾਂ ਲੋਕਾਂ ਉੱਤੇ ਬਣੀ ਹੈ ਜਿਨ੍ਹਾਂ ਨੇ ਇੰਡੀਆ ਦੇ ਮਿਸ਼ਨ ਮੰਗਲ ਨੂੰ ਕਾਮਯਾਬ ਬਣਾਇਆ।
 

ਫ਼ਿਲਮ ਵਿੱਚ ਅਕਸ਼ੈ ਦੇ ਨਾਲ ਵਿਦਿਆ ਬਾਲਨ, ਤਾਪਸੀ ਪੰਨੂੰ, ਸੋਨਾਕਸ਼ੀ ਸਿਨਹਾ, ਕੀਰਤੀ ਕੁਲਹਰੀ ਅਤੇ ਨਿਤਿਆ ਮੇਨਨ ਵੀ ਹਨ। ਫ਼ਿਲਮ ਨੂੰ ਜਗਨ ਸ਼ਕਤੀ ਨੇ ਡਾਇਰੈਟ ਕੀਤਾ ਹੈ। 

 

ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਫ਼ਿਲਮ ਦੇ ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਹ ਸਿਰਫ਼ ਇੱਕ ਕਹਾਣੀ ਨਹੀਂ ਬਲਕਿ ਮਿਸਾਲ ਹੈ ਕਿ ਉਸ ਨਾਮੁਮਕਿਨ ਸੁਪਨੇ ਦੀ ਜਿਸ ਨੂੰ ਮੁਮਕਿਨ ਕੀਤਾ ਇੰਡੀਆ ਨੇ।
 

 

ਕਰੀਬ 2.50 ਮਿੰਟ ਦੇ ਟ੍ਰੇਲਰ ਮਿਸ਼ਨ ਡਾਇਰੈਕਟਰ ਬਣੇ ਰਾਕੇਸ਼ ਧਵਨ ਯਾਨੀ ਅਕਸ਼ੈ ਕੁਮਾਰ ਆਪਣੀ ਟੀਮ ਨੂੰ ਪ੍ਰੇਰਿਤ ਕਰਦੇ ਨਜ਼ਰ ਆ ਰਹੇ ਹਨ। ਉਥੇ, ਉਨ੍ਹਾਂ ਦਾ ਸਾਥ ਤਾਰਾ ਸ਼ਿੰਦੇ ਯਾਨੀ ਵਿਦਿਆ ਬਾਲਨ ਨੇ ਦਿੱਤਾ ਹੈ। ਟ੍ਰੇਲਰ ਵਿੱਚ ਇੱਕ ਥਾਂ ਅਕਸ਼ੈ ਪੂੜੀਆਂ ਤਲਣ ਵਰਗੀ ਛੋਟੀ ਜਿਹੀ ਗੱਲ ਤੋਂ ਮੰਗਲ ਉੱਤੇ ਜਾਣ ਦਾ ਸਾਇੰਸ ਸਮਝਾਉਂਦੇ ਹਨ।
 

 

ਫ਼ਿਲਮ ਦੀ ਕਹਾਣੀ 2013 ਵਿੱਚ ਇਸਰੋ ਵੱਲੋਂ ਮਾਰਸ ਆਰਬਿਟਰ ਮਿਸ਼ਨ ਉੱਤੇ ਆਧਾਰਤ ਹੈ। ਮਾਰਸ ਆਰਬਿਟਰ ਮਿਸ਼ਨ ਨੂੰ 5 ਨਵੰਬਰ 2013 ਦੇ ਦਿਨ ਇਸਰੋ ਨੇ ਲਾਂਚ ਕੀਤਾ ਸੀ। ਇਸ ਦੇ ਨਾਲ ਹੀ ਭਾਰਤ ਮੰਗਲ 'ਤੇ ਜਾਣ ਵਾਲਾ ਚੌਥਾ ਦੇਸ਼ ਬਣ ਗਿਆ ਸੀ। ਇਹ ਪੂਰੀ ਮੁਹਿੰਮ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰਿਕੋਟਾ, ਆਂਧਰਾ ਪ੍ਰਦੇਸ਼ ਤੋਂ ਸੰਚਾਲਿਤ ਹੋਈ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mission Mangal Trailer Akshay Kumar and Women Army take India to Mars in new patriotic film