ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਜੀ, ਸਾਡਾ ਮਾਰਗ–ਦਰਸ਼ਨ ਕਰਦੇ ਰਹੋ: ਕਪਿਲ ਸ਼ਰਮਾ

ਮੋਦੀ ਜੀ, ਸਾਡਾ ਮਾਰਗ–ਦਰਸ਼ਨ ਕਰਦੇ ਰਹੋ: ਕਪਿਲ ਸ਼ਰਮਾ

ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ਗਾਹ ਵਿਖੇ ਇੱਕ ਵੱਡਾ ਸਮਾਰੋਹ ਕੀਤਾ ਗਿਆ। ਇੱਥੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ; ਜਿਨ੍ਹਾਂ ਵਿੱਚ ਸ਼ਾਹਰੁਖ਼ ਖ਼ਾਨ, ਆਮਿਰ ਖ਼ਾਨ, ਸੋਨਮ ਕਪੂਰ, ਜੈਕੀ ਸ਼ਰਾਫ਼ ਤੇ ਕਪਿਲ ਸ਼ਰਮਾ ਸ਼ਾਮਲ ਹਨ।

 

 

ਕਪਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ।

 

 

ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਫ਼ੋਟੋ ਸ਼ੇਅਰ ਕੀਤੀ; ਜਿਸ ਵਿੱਚ ਉਹ ਸ੍ਰੀ ਮੋਦੀ ਨਾਲ ਵਿਖਾਈ ਦੇ ਰਹੇ ਹਨ। ਇਸ ਦੀ ਕੇਪਸ਼ਨ ਵਿੱਚ ਉਲ੍ਹਾਂ ਲਿਖਿਆ ਹੈ – ‘ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਤੁਹਾਨੂੰ ਮਿਲ ਕੇ ਤੇ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਾ। ਤੁਹਾਡੀ ਯੋਗ ਅਗਵਾਈ ’ਚ ਸਾਡਾ ਦੇਸ਼ ਨਿੱਤ ਨਵੇਂ ਸਿਖ਼ਰ ਛੋਹੰਦਾ ਜਾ ਰਿਹਾ ਹੈ ਤੇ ਤੁਸੀਂ ਇੰਝ ਸਾਡਾ ਮਾਰਗ–ਦਰਸ਼ਨ ਕਰਦੇ ਰਹੋ, ਈਸ਼ਵਰ ਤੋਂ ਇਹੋ ਪ੍ਰਾਰਥਨਾ ਹੈ। ਜੈ ਹਿੰਦ।’

 

 

ਇਸ ਖ਼ਾਸ ਮੌਕੇ ’ਤੇ ਲਗਭਗ ਸਾਰੇ ਫ਼ਿਲਮੀ ਸਿਤਾਰਿਆਂ ਨੇ ਪ੍ਰਧਾਨ ਮੰਤਰਰੀ ਸ੍ਰੀ ਨਰਿੰਦਰ ਮੋਦੀ ਨਾਲ ਸੈਲਫ਼ੀਆਂ ਖਿਚਵਾਈਆਂ। ਉਹ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਗਈਆਂ।

 

 

ਸ਼ਾਹਰੁਖ਼ ਖ਼ਾਨ ਨੇ ਵੀ ਆਪਣੇ ਟਵਿਟਰ ਖਾਤੇ ਉੱਤੇ ਪ੍ਰਧਾਨ ਮੰਤਰੀ ਨਾਲ ਆਪਣੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਵਿੱਚ ਆਮਿਰ ਖ਼ਾਨ ਵੀ ਵਿਖਾਈ ਦੇ ਰਹੇ ਹਨ। ਸ਼ਾਹਰੁਖ਼ ਨੇ ਕੈਪਸ਼ਨ ਵਿੱਚ ਲਿਖਿਆ ਕਿ – ‘ਧੱਨਵਾਦ ਨਰਿੰਦਰ ਮੋਦੀ, ਸਾਡੀ ਮੇਜ਼ਬਾਨੀ ਲਈ ਤੇ ‘ਚੇਂਜ ਵਿਦਇਨ’ ਦੇ ਮੰਚ ਤੋਂ ਇੱਕ ਖੁੱਲ੍ਹੇ ਵਿਚਾਰ–ਵਟਾਂਦਰੇ ਲਈ; ਜਿਸ ਦੇ ਸਹਾਰੇ ਇਸ ਉੱਤੇ ਚਰਚਾ ਹੋਈ ਕਿ ਕਿਵੇਂ ਕਲਾਕਾਰ, ਮਹਾਤਮਾ ਗਾਂਧੀ ਦਾ ਸੁਨੇਹਾ ਦੁਨੀਆ ਵਿੱਚ ਫੈਲਾਉਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਆੱਫ਼ ਸਿਨੇਮਾ ਦਾ ਵਿਚਾਰ ਵੀ ਬਿਹਤਰੀਨ ਹੈ।’

 

 

ਆਮਿਰ ਖ਼ਾਨ ਨੇ ਕਿਹਾ ਕਿ ਬਾਪੂ ਦੇ ਆਦਰਸ਼ ਹਰਮਨਪਿਆਰੇ ਬਣਾਉਣ ਦੀ ਸੋਚ ਰੱਖਣ ’ਤੇ ਮੈਂ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਸਿਰਜਣਾਤਮਕ ਲੋਕਾਂ ਦੇ ਰੂਪ ਵਿੱਚ ਬਹੁਤ ਕੁਝ ਹੈ, ਜੋ ਅਸੀਂ ਕਰ ਸਕਦੇ ਹਾਂ। ਮੈਂ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਇਸ ਉੱਤੇ ਆਪਣਾ ਧਿਆਨ ਕੇ਼ਦ੍ਰਿਤ ਕਰਾਂਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi ji continue our guidance Kapil Sharma