ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਨਾ ਸਿੰਘ ਨੇ ਰਚਾਇਆ ਬੁਆਏ–ਫ਼ਰੈਂਡ ਸ਼ਿਆਮ ਨਾਲ ਵਿਆਹ

ਮੋਨਾ ਸਿੰਘ ਨੇ ਰਚਾਇਆ ਬੁਆਏ–ਫ਼ਰੈਂਡ ਸ਼ਿਆਮ ਨਾਲ ਵਿਆਹ

ਟੀਵੀ ਲੜੀਵਾਰ ‘ਜੱਸੀ ਜੈਸੀ ਕੋਈ ਨਹੀਂ’ ਤੋਂ ਮਸ਼ਹੂਰ ਹੋਈ ਅਦਾਕਾਰਾ ਮੋਨਾ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਆਪਣੇ ਬੁਆਏ ਫ਼ਰੈਂਡ ਸ਼ਿਆਮ ਨਾਲ ਵਿਆਹ ਰਚਾ ਲਿਆ। ਵਿਆਹ ਦੀ ਰਸਮ ਮੁੰਬਈ ਦੇ ਜੁਹੂ ਮਿਲਟਰੀ ਕਲੱਬ ’ਚ ਸੰਪੰਨ ਹੋਈ।

 

 

ਮੋਨਾ ਸਿੰਘ ਨੇ ਆਪਣੇ ਵਿਆਹ ਦੀ ਰਸਮ ਨੂੰ ਕਾਫ਼ੀ ਹੱਦ ਤੱਕ ਨਿਜੀ ਰੱਖਿਆ ਤੇ ਕੋਈ ਬਹੁਤਾ ਹੰਗਾਮਾ ਨਹੀਂ ਕੀਤਾ। ਸ਼ਿਆਮ ਇਨਵੈਸਟਮੈਂਟ ਬੈਂਕਰ ਹੈ।

 

 

ਆਪਣੇ ਵਿਆਹ ਦੇ ਲਾਲ ਜੋੜੇ ’ਚ ਮੋਨਾ ਸਿੰਘ ਬਹੁਤ ਜਚ ਰਹੀ ਸੀ। ਇਸ ਮੌਕੇ ਸਿਰਫ਼ ਉਸ ਦੇ ਕੁਝ ਖ਼ਾਸ ਦੋਸਤ ਤੇ ਪਰਿਵਾਰਕ ਮੈਂਬਰ ਹੀ ਮੌਜੂਦ ਰਹੇ।

ਮੋਨਾ ਸਿੰਘ ਨੇ ਰਚਾਇਆ ਬੁਆਏ–ਫ਼ਰੈਂਡ ਸ਼ਿਆਮ ਨਾਲ ਵਿਆਹ

 

ਵਿਆਹ ਸਮਾਰੋਹ ’ਚ ਗੌਰਵ ਗੇਰਾ, ਆਸ਼ੀਸ਼ ਕਪੂਰ, ਰਾਜੇਸ਼ ਖੇੜਾ ਅਤੇ ਰਖ਼ਸ਼ਾਂਦਾ ਖ਼ਾਨ ਜਿਹੇ ਮੋਨਾ ਸਿੰਘ ਦੇ ਖ਼ਾਸ ਦੋਸਤ ਹੀ ਸਾਮਲ ਹੋਏ। ਬੀਤੇ ਦਿਨੀਂ ਮੋਨਾ ਸਿੰਘ ਨੇ ਗੋਆ ’ਚ ਆਪਣੇ ਦੋਸਤਾਂ ਨੂੰ ਇੱਕ ਪਾਰਟੀ ਵੀ ਦਿੱਤੀ ਸੀ; ਜਿਸ ਨੂੰ ਅਣਵਿਆਹਿਆਂ ਦਾ ਸਮਾਰੋਹ ਆਖਿਆ ਗਿਆ ਸੀ।

 

 

ਵਿਆਹ ਦੇ ਸਮਾਰੋਹ ਬੀਤੀ 25 ਦਸੰਬਰ ਨੂੰ ਹੀ ਸ਼ੁਰੂ ਹੋ ਗਏ ਸਨ ਕੱਲ੍ਹ ਲੇਡੀਜ਼ ਸੰਗੀਤ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਵੀ ਹੋਈਆਂ ਹਨ।

`

 

ਮੋਨਾ ਸਿੰਘ ਦਾ ਜਨਮ ਚੰਡੀਗੜ੍ਹ ਦੇ ਇੱਕ ਪੰਜਾਬੀ ਪਰਿਵਾਰ ’ਚ 8 ਅਕਤੂਬਰ, 1980 ਨੂੰ ਹੋਇਆ ਸੀ। ਉਸ ਦੇ ਪਿਤਾ ਫ਼ੌਜ ’ਚ ਅਫ਼ਸਰ ਸਨ, ਜਿਸ ਕਾਰਨ ਉਨ੍ਹਾਂ ਨੂੰ ਦੇਸ਼ ’ਚ ਕਈ ਥਾਵਾਂ ’ਤੇ ਜਾ ਕੇ ਰਹਿਣਾ ਪੈਂਦਾ ਰਿਹਾ।

 

 

ਮੋਨਾ ਸਿੰਘ ਨੇ ਨਾਗਪੁਰ (ਮਹਾਰਾਸ਼ਟਰ) ਸਥਿਤ ਵਾਯੂਸੈਨਾ ਨਗਰ ਦੇ ਕੇਂਦਰੀ ਵਿਦਿਆਲਾ ’ਚ ਸਿੱਖਿਆ ਹਾਸਲ ਕੀਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mona Singh married to Boy Friend Shyam