ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਨਾ ਸਿੰਘ ਨੇ ਵਿਆਹ ਤੋਂ ਬਾਅਦ ਸ਼ੇਅਰ ਕੀਤੀ ਪਤੀ ਨਾਲ ਪਹਿਲੀ ਸੈਲਫੀ

'ਜੱਸੀ ਜੈਸੀ ਕੋਈ ਨਹੀਂ' ਫੇਮ ਅਦਾਕਾਰਾ ਮੋਨਾ ਸਿੰਘ ਨੇ ਹਾਲ ਹੀ 'ਚ ਵਿਆਹ ਕਰਵਾਇਆ ਹੈ। 27 ਦਸੰਬਰ ਨੂੰ ਉਸ ਨੇ ਆਪਣੇ ਬੁਆਏਫਰੈਂਡ ਨਾਲ 7 ਫੇਰੇ ਲਏ। ਹੁਣ ਮੋਨਾ ਨੇ ਆਪਣੇ ਪਤੀ ਨਾਲ ਪਹਿਲੀ ਸੈਲਫੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

 

 
 
 
 
 
 
 
 
 
 
 
 
 

Happy 2020 from us to u 🤗😁😍 #2020 #newyear #happiness

A post shared by Mona Singh (@monajsingh) on

 

ਤਸਵੀਰ ਸ਼ੇਅਰ ਕਰਦਿਆਂ ਮੋਨਾ ਸਿੰਘ ਨੇ ਲਿਖਿਆ, "ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ। #2020 #newyear #happines"। ਮੋਨਾ ਸਿੰਘ ਇਸ ਤਸਵੀਰ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਉਹ ਕਾਫੀ ਖੁਸ਼ ਵੀ ਨਜ਼ਰ ਆ ਰਹੀ ਹੈ। ਲੋਕ ਮੋਨਾ ਸਿੰਘ ਨੂੰ ਵਿਆਹ ਦੀ ਵਧਾਈ ਦੇ ਰਹੇ ਹਨ।

 

 
 
 
 
 
 
 
 
 
 
 
 
 

Love laughter and a happily ever after 😍

A post shared by Mona Singh (@monajsingh) on


ਜ਼ਿਕਰਯੋਗ ਹੈ ਕਿ ਮੋਨਾ ਸਿੰਘ ਨੇ ਬਹੁਤ ਪ੍ਰਾਈਵੇਟ ਤਰੀਕੇ ਨਾਲ ਵਿਆਹ ਕੀਤਾ ਹੈ। ਉਸ ਦੀ ਸੈਰੇਮਨੀ 'ਚ ਕੁੱਝ ਚੋਣਵੇਂ ਦੋਸਤ ਹੀ ਸ਼ਾਮਿਲ ਹੋਏ ਸਨ। ਲਾਲ ਰੰਗ ਦੇ ਲਹਿੰਗੇ 'ਚ ਮੋਨਾ ਸਿੰਘ ਬਹੁਤ ਖੂਬਸੂਰਤ ਵਿਖਾਈ ਦੇ ਰਹੀ ਸੀ। ਦੱਸ ਦੇਈਏ ਕਿ ਮੋਨਾ ਸਿੰਘ ਇਸ ਸਮੇਂ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਉਹ ਛੇਤੀ ਹੀ ਵੱਡੇ ਪਰਦੇ 'ਤੇ ਵਿਖਾਈ ਦੇਣ ਵਾਲੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mona Singh Share First Selfie With Husband After Marriage