ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਦੇ ਇੱਕ ਮਹੀਨੇ ਹੁੰਦੇ ਹੀ ਮੋਨਾ ਸਿੰਘ ਨੇ ਸ਼ੇਅਰ ਕੀਤੀ ਵਿਆਹ ਦੀ VIDEO

ਟੀਵੀ ਅਦਾਕਾਰਾ ਮੋਨਾ ਸਿੰਘ ਦੇ ਵਿਆਹ ਨੂੰ ਅੱਜ ਯਾਨੀ 28 ਜਨਵਰੀ ਨੂੰ 1 ਮਹੀਨਾ ਪੂਰਾ ਹੋ ਗਿਆ ਹੈ। ਮੋਨਾ ਨੇ ਆਪਣੇ ਵਿਆਹ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਉਸ ਨੇ ਆਪਣੇ ਵਿਆਹ ਦਾ ਕੋਈ ਐਲਾਨ ਨਹੀਂ ਕੀਤਾ ਸੀ। 

 

ਹੁਣ ਮੋਨਾ ਨੇ ਵਿਆਹ ਦਾ 1 ਮਹੀਨਾ ਪੂਰਾ ਹੋਣ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਵਿਆਹ ਦੇ ਹਰ ਪਲ ਨੂੰ ਕੈਪਚਰ ਕੀਤਾ ਗਿਆ ਹੈ। ਮੋਨਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, ਹੋਰ ਇੱਕ ਮਹੀਨਾ ਹੋ ਗਿਆ। ਇਕ ਮਹੀਨੇ ਦੀ ਵਰ੍ਹੇਗੰਢ।'

ਮੋਨਾ ਆਪਣੀ ਵਿਆਹੁਤਾ ਜ਼ਿੰਦਗੀ ਦਾ ਕਾਫ਼ੀ ਮਜ਼ਾ ਲੈ ਰਹੀ ਹੈ ਅਤੇ ਪ੍ਰਸ਼ੰਸਕ ਵੀ ਉਸ ਦੀ ਖੁਸ਼ੀ ਨੂੰ ਵੇਖ ਕੇ ਖੁਸ਼ ਹੋ ਰਹੇ ਹਨ। 

 

 
 
 
 
 
 
 
 
 
 
 
 
 

And .. it's been a month already #thisday #lastmonth #blessed #happy #onemonthanniversary

A post shared by Mona Singh (@monajsingh) on

 

 

ਦੱਸ ਦੇਈਏ ਕਿ ਮੋਨਾ ਦਾ ਵਿਆਹ ਬਹੁਤ ਨਿੱਜੀ ਤਰੀਕੇ ਨਾਲ ਹੋਇਆ ਸੀ। ਉਸ ਦੇ ਸਮਾਰੋਹ ਵਿੱਚ ਸਿਰਫ ਕੁਝ ਦੋਸਤ ਸ਼ਾਮਲ ਹੋਏ ਸਨ। ਮੋਨਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਮੋਨਾ ਨੇ ਟੀਵੀ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਸ਼ੋਅ ਜੱਸੀ ਜੈਸਾ ਕੋਈ ਨਹੀਂ ਹੈ ਨਾਲ ਕੀਤੀ। ਇਸ ਤੋਂ ਬਾਅਦ ਮੋਨਾ ਕਿਆ ਹੁ ਤੇਰਾ ਵਾਦਾ, ਕਵਚ ਵਰਗੇ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।

ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ '3 ਇਡੀਅਟਸ' 'ਚ ਨਜ਼ਰ ਆਈ ਹੈ। ਹੁਣ ਮੋਨਾ ਆਮਿਰ ਖ਼ਾਨ ਦੀ ਆਪਣੀ ਫ਼ਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਉਣ ਵਾਲੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mona singh share wedding video on first month wedding anniversary