ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮੋਨਾਲਿਜ਼ਾ ਨੇ ਪੰਜਾਬੀ ਗੀਤ ’ਤੇ ਕੀਤਾ ਡਾਂਸ, ਹੋਇਆ ਵਾਇਰਲ

ਮੋਨਾਲਿਜ਼ਾ ਨੇ ਪੰਜਾਬੀ ਗੀਤ ’ਤੇ ਕੀਤਾ ਡਾਂਸ, ਹੋਇਆ ਵਾਇਰਲ

ਭੋਜਪੁਰੀ ਫ਼ਿਲਮਾਂ ਦੀ ਅਦਾਕਾਰਾ ਮੋਨਾਲਿਜ਼ਾ ਅਕਸਰ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ। ਉਸ ਨੂੰ ਭੋਜਪੁਰੀ ਉਦਯੋਗ ਦੀ ‘ਡਾਂਸ ਕੁਈਨ’ ਵੀ ਕਿਹਾ ਜਾਂਦਾ ਹੈ। ਇੰਸਟਾਗ੍ਰਾਮ ਉੱਤੇ ਮੋਨਾਲਿਜ਼ਾ ਦੀਆਂ ਤਸਵੀਰਾਂ ਤੇ ਵਿਡੀਓਜ਼ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ।

 

 

ਬਾਲੀਵੁੱਡ ਗੀਤਾਂ ਉੱਤੇ ਨੱਚਣ ਤੋਂ ਬਾਅਦ ਹੁਣ ਮੋਨਾਲਿਜ਼ਾ ਨੇ ਪੰਜਾਬੀ ਗੀਤ ਉੱਤੇ ਵੀ ਡਾਂਸ ਕੀਤਾ ਹੈ। ਇਹ ਗੀਤ ਵੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਰਹੇ ਹਨ। ਮੋਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵਿਡੀਓ ਸ਼ੇਅਰ ਕੀਤਾ ਹੈ; ਜਿਸ ਵਿੱਚ ਉਹ ਆਪਣੇ ਡਾਂਸ ਪਾਰਟਨਰ ਨਾਲ ਪੰਜਾਬੀ ਹਿੱਟ ਗੀਤ ‘ਤੈਨੂੰ ਦੇਖਿਆ…’ ਉੱਤੇ ਨੱਚਦੀ ਦਿਸਦੀ ਹੈ।

 

 

ਮੋਨਾਲਿਜ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵਿਡੀਓ ਸ਼ੇਅਰ ਕਰਦਿਆਂ ਗੀਤ ਦੇ ਬੋਲ ਵੀ ਲਿਖੇ ਹਨ ਤੇ ਅਦਾਕਾਰ ਮਾਨਵ ਨੂੰ ਟੈਗ ਵੀ ਕੀਤਾ ਹੈ।

 

 

ਮੋਨਾਲਿਜ਼ਾ ਫ਼ਿਲਮੀ ਦੁਨੀਆ ਵਿੱਚ ਕਿਸੇ ਜਾਣ–ਪਛਾਣ ਦੀ ਮੁਥਾਜ ਨਹੀਂ ਹੈ। ਭੋਜਪੁਰੀ ਇੰਡਸਟ੍ਰੀ ਤੋਂ ਬਿੱਗ ਬੌਸ ਤੱਕ ਦਾ ਸਫ਼ਰ ਤਹਿ ਕਰਨ ਵਾਲੀ ਮੋਨਾਲਿਜ਼ਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਹਰਮਨਪਿਆਰੀ ਹੈ।

 

 
 
 
 
 
 
 
 
 
 
 
 
 

Tenu Takya te bhul Gaiyan Ankhiyan Ankhiyan 💃🏼 ft @mr.mnv .... #punjabi #song #lovedit

A post shared by MONALISA (@aslimonalisa) on

 

 

ਮੋਨਾਲਿਜ਼ਾ ਟੀਵੀ ਸ਼ੋਅ ‘ਡਾਇਨ’ ਦੇ ਰੋਲ ਵਿੱਚ ਨਜ਼ਰ ਆ ਰਹੇ ਹਨ। ਇਸ ਸ਼ੋਅ ਵਿੱਚ ਮੋਨਾਲਿਜ਼ਾ ਜ਼ਿਆਦਾਤਰ ਸਾੜ੍ਹੀ ਤੇ ਪਟਿਆਲਾ ਸੂਟ ਵਿੱਚ ਦਿਸਦੀ ਹੈ। ਉਹ ਆਪਣੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

 

 

ਮੋਨਾਲਿਜ਼ਾ ਦੀਆਂ ਕੁਝ ਹਾਲੀਆ ਤਸਵੀਰਾਂ ਵਾਇਰਲ ਹੋਈਆਂ ਹਨ; ਜਿਨ੍ਹਾਂ ਵਿੱਚ ਉਹ ਮੈਰੂਨ ਰੰਗ ਦੀ ਸਾੜ੍ਹੀ ਵਿੱਚ ਵਿਖਾਈ ਦੇ ਰਹੀ ਹੈ। ਉਸ ਸਦੀਆਂ ਉਹ ਤਸਵੀਰਾਂ ਵੀ ਵਾਇਰਲ ਹੋ ਚੁੱਕੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monalisa danced on Punjabi Song gone viral