ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਸਟਾਗ੍ਰਾਮ 'ਤੇ ਪ੍ਰਿਅੰਕਾ ਚੋਪੜਾ ਦੇ ਨਾਲ ਖਾਸ ਮਾਮਲੇ 'ਚ ਨੰਬਰ 1 ਬਣੇ ਵਿਰਾਟ ਕੋਹਲੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸ਼ੰਸਕ ਹੈ। ਜੇ ਅਸੀਂ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਤੱਕ ਉਹ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਸੈਲੀਬ੍ਰਿਟੀਜ਼ ਵਿੱਚੋਂ ਨੰਬਰ-2 'ਤੇ ਸਨ। ਹਾਲਾਂਕਿ ਹੁਣ ਅਜਿਹਾ ਨਹੀਂ ਹੈ। ਉਹ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੀ ਭਾਰਤੀ ਸ਼ਖ਼ਸੀਅਤਾਂ ਵਿੱਚੋਂ ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਬਰਾਬਰੀ ਕਰ ਚੁੱਕੇ ਹਨ। ਵਿਰਾਟ ਅਤੇ ਪ੍ਰਿਯੰਕਾ ਚੋਪੜਾ ਦੇ ਇੰਸਟਾਗ੍ਰਾਮ 'ਤੇ 49.7 ਮਿਲੀਅਨ ਫਾਲੋਅਰ ਹਨ।
 

ਪ੍ਰਿਅੰਕਾ ਚੋਪੜਾ ਇਸ ਸਾਲ ਦੀ ਸ਼ੁਰੂਆਤ ਤੱਕ ਇਸ ਮਾਮਲੇ ਵਿੱਚ ਵਿਰਾਟ ਕੋਹਲੀ ਤੋਂ ਅੱਗੇ ਸੀ।  ਇਸ ਸਾਲ ਦੇ ਸ਼ੁਰੂ 'ਚ ਪ੍ਰਿਯੰਕਾ ਚੋਪੜਾ ਦੇ ਇੰਸਟਾਗ੍ਰਾਮ 'ਤੇ 44.6 ਮਿਲੀਅਨ ਫਾਲੋਅਰਜ਼ ਸਨ, ਜਦਕਿ ਵਿਰਾਟ ਕੋਹਲੀ ਦੇ 41.1 ਮਿਲੀਅਨ ਫਾਲੋਅਰਜ਼ ਸਨ। ਪਿਛਲੇ ਕੁਝ ਦਿਨਾਂ 'ਚ ਵਿਰਾਟ ਦੇ ਫੈਨਜ਼ 'ਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਉਹ ਹੁਣ ਪ੍ਰਿਅੰਕਾ ਚੋਪੜਾ ਦੀ ਬਰਾਬਰੀ ਕਰ ਚੁੱਕੇ ਹਨ।

 


 

ਇਸ ਮਾਮਲੇ 'ਚ ਵਿਰਾਟ ਕੋਹਲੀ ਟਾਪ-10 ਭਾਰਤੀ ਮਸ਼ਹੂਰ ਸ਼ਖ਼ਸੀਅਤਾਂ ਵਿੱਚੋਂ ਇਕਲੌਤੇ ਕ੍ਰਿਕਟਰ ਹਨ। ਮਹਿੰਦਰ ਸਿੰਘ ਧੋਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 19.9 ਮਿਲੀਅਨ ਫਾਲੋਅਰਜ਼ ਹਨ।
 

ਇਸ ਦੇ ਨਾਲ ਹੀ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਗੱਲ ਕਰੀਏ ਤਾਂ 32.5 ਮਿਲੀਅਨ ਲੋਕ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ ਫਾਲੋ ਕਰਦੇ ਹਨ। ਵਿਰਾਟ ਕੋਹਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਵਿਰਾਟ ਕੋਹਲੀ ਸੈਲੀਬ੍ਰਿਟੀ ਬ੍ਰਾਂਡ ਵੈਲਿਊ ਦੇ ਮਾਮਲੇ 'ਚ ਸੱਭ ਤੋਂ ਉੱਪਰ ਰਹੇ ਅਤੇ ਉਹ ਇਸ ਸੂਚੀ 'ਚ ਲਗਾਤਾਰ ਤੀਜੇ ਸਾਲ ਪਹਿਲੇ ਨੰਬਰ 'ਤੇ ਰਹੇ। ਵਿਰਾਟ ਕੋਹਲੀ ਦੀ ਬ੍ਰਾਂਡ ਵੈਲਿਊ 237.5 ਮਿਲੀਅਨ ਅਮਰੀਕੀ ਡਾਲਰ ਤਕ ਪਹੁੰਚ ਗਈ ਹੈ ਮਤਲਬ 1691 ਕਰੋੜ ਰੁਪਏ।

 


 

ਉਨ੍ਹਾਂ ਨੇ ਇਸ ਮਾਮਲੇ ਵਿੱਚ ਦੇਸ਼ ਦੇ ਕਈ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਸੀ। ਇਨ੍ਹਾਂ ਦਿੱਗਜ਼ਾਂ ਵਿੱਚ ਅਕਸ਼ੇ ਕੁਮਾਰ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਸਮੇਤ ਮਸ਼ਹੂਰ ਫਿਲਮੀ ਹਸਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਸਚਿਨ ਤੇਂਦੁਲਕਰ, ਐਮਐਸ ਧੋਨੀ, ਰੋਹਿਤ ਸ਼ਰਮਾ ਵਰਗੇ ਮਸ਼ਹੂਰ ਕ੍ਰਿਕਟਰਾਂ ਦੇ ਨਾਮ ਵੀ ਪ੍ਰਮੁੱਖ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:most followed indian celebrity on instagram virat kohli is number 1 with priyanka chopra