ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਵੀ ਅਦਾਕਾਰਾ Mouni Roy ਨੇ ਖ਼ਤਮ ਕੀਤੀ ਇਸ ਫ਼ਿਲਮ ਦੀ ਸ਼਼ੂਟਿੰਗ 

Rajkumar Rao ਦੀ ਪਤਨੀ ਦਾ ਨਿਭਾ ਰਹੀ ਹੈ ਕਿਰਦਾਰ

                                          

ਅਦਾਕਾਰ ਰਾਜਕੁਮਾਰ ਰਾਓ (Rajkumar Rao)ਅਤੇ ਅਦਾਕਾਰ ਮੌਨੀ ਰਾਏ (Mouni Roy) ਨੇ ਆਪਣੀ ਨਵੀਂ ਫ਼ਿਲਮ 'ਮੇਡ ਇਨ ਚਾਈਨਾ'(Made In China) ਦੀ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ। 

 

ਆਈਏਐਨਐਸ ਅਨੁਸਾਰ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਖੁਸ਼ੀ ਵਿੱਚ ਰੱਖੀ ਪਾਰਟੀ ਦੀਆਂ ਕੁਝ ਤਸਵੀਰਾਂ ਨੂੰ ਮੌਨੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਇਨ੍ਹਾਂ ਵਿੱਚ ਦੋਹਾਂ ਅਦਾਕਾਰਾਂ ਨੂੰ ਕੇਕ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ ਜਿਸ ਉੱਤੇ ਲਿਖਿਆ ਹੋਇਆ ਹੈ ਫ਼ਿਲਮ ਰੈਪ ਮੇਡ ਇਨ ਚਾਈਨਾ'।

 

 

 

 

 

 
 
 
 
 
 
 
 
 
 
 
 
 

Oh what a trippppp! ❤️MADE IN CHINA❤️

A post shared by mon (@imouniroy) on

 

 

 

ਇਸ ਤਸਵੀਰ ਦੀ ਕੈਪਸ਼ਨ ਵਿੱਚ ਮੌਨੀ ਨੇ ਲਿਖਿਆ : ਓਹ ਕਿਆ ਸਫ਼ਰ ਰਿਹਾ! 'ਮੇਡ ਇਨ ਚਾਈਨਾ।' ਮੇਡ ਇਨ ਚਾਈਨਾ' ਨੂੰ ਮਿਖਿਲ ਮੁਸਾਲੇ ਨੇ ਨਿਰਦੇਸ਼ਤ ਕੀਤਾ ਹੈ ਅਤੇ ਮੈਡਾਕ ਫ਼ਿਲਮਜ਼ ਦੇ ਬੈਨਰ ਹੇਠ ਦਿਨੇਸ਼ ਵਿਜਾਨ ਨੇ ਇਸ ਨੂੰ ਪ੍ਰੋਡੀਊਸ ਕੀਤਾ ਹੈ।

 

ਫ਼ਿਲਮ ਵਿੱਚ ਰਾਜਕੁਮਾਰ ਰਾਵ ਨੂੰ ਇੱਕ ਸੰਘਰਸ਼ਪੂਰਨ ਗੁਜਰਾਤੀ ਵਪਾਰੀ ਵਜੋਂ ਦਰਸਾਇਆ ਗਿਆ ਹੈ ਅਤੇ ਮੌਨੀ ਰਾਏ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਨਿਭਾ ਰਹੀ ਹੈ।
ਫ਼ਿਲਮ 'ਮੇਡ ਇਨ ਚਾਈਨਾ'(Made In China) 30 ਅਗਸਤ ਨੂੰ ਰਿਲੀਜ਼ ਹੋਵੇਗੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mouni roy wraps up the shooting of made in china with rajkumar rao