ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌਸਮੀ ਚੈਟਰਜੀ ਦੀ ਬੇਟੀ ਪਾਇਲ ਦਾ ਦਿਹਾਂਤ, ਲੰਬੇ ਸਮੇਂ ਤੋਂ ਸੀ ਬਿਮਾਰ 

ਅਦਾਕਾਰਾ ਮੌਸਮੀ ਚੈਟਰਜੀ ਦੀ ਬੇਟੀ ਪਾਇਲ ਡਿਕੀ ਸਿਨਹਾ ਦਾ ਦਿਹਾਂਤ ਹੋ ਗਿਆ ਹੈ। ਰਿਪੋਰਟਾਂ ਅਨੁਸਾਰ ਪਾਇਲ ਲੰਬੇ ਸਮੇਂ ਤੋਂ ਬਿਮਾਰ ਸੀ। ਪਾਇਲ ਆਪਣੀ ਬਿਮਾਰੀ ਕਾਰਨ ਅਪ੍ਰੈਲ 2017 ਤੋਂ ਲਗਾਤਾਰ ਹਸਪਤਾਲ ਦੇ ਚੱਕਰ ਲਗਾ ਰਹੀ ਸੀ।  ਇਹ ਵੀ ਦੱਸਿਆ ਗਿਆ ਹੈ ਕਿ ਪਾਇਲ ਅਪ੍ਰੈਲ 2018 ਵਿੱਚ ਕੋਮਾ ਵਿੱਚ ਸੀ। ਉਸ ਦਾ ਪਤੀ ਡਿਕੀ ਸਿਨਹਾ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲੈ ਆਇਆ ਸੀ।


ਇੰਡੀਆ ਟੂਡੇ ਦੀ ਇਕ ਰਿਪੋਰਟ ਅਨੁਸਾਰ, ਮੌਸਮੀ ਚੈਟਰਜੀ ਅਤੇ ਉਸ ਦੇ ਪਤੀ ਜੈਅੰਤ ਮੁਖਰਜੀ ਨੇ ਜਵਾਈ 'ਤੇ ਆਪਣੀ ਧੀ ਦੀ ਸਹੀ ਦੇਖਭਾਲ ਨਾ ਕਰਨ ਦਾ ਸਖ਼ਤ ਦੋਸ਼ ਲਾਇਆ ਸੀ। ਉਨ੍ਹਾਂ ਨੇ ਕਿਹਾ ਕਿ ਡਿਕੀ ਨੇ ਪਾਇਲ ਦੀ ਫਿਜ਼ੀਓਥੈਰੇਪੀ ਰੋਕ ਦਿੱਤੀ ਸੀ। ਬੇਟੀ ਦੀ ਵਿਗੜਦੀ ਸਿਹਤ ਦੇ ਬਾਅਦ, ਮੌਸਮੀ ਅਤੇ ਉਸ ਦੇ ਪਤੀ ਨੇ ਬੰਬੇ ਹਾਈ ਕੋਰਟ ਪਹੁੰਚ ਕੀਤੀ।


  ਪਾਇਲ ਦੇ ਮਾਪਿਆਂ ਨੇ ਪਟੀਸ਼ਨ ਵਿੱਚ ਲਿਖਿਆ ਸੀ ਕਿ ਪਾਇਲ ਨੂੰ 28 ਅਪ੍ਰੈਲ 2018 ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਸੀ। ਡਾਕਟਰ ਨੇ ਫਿਜ਼ੀਓਥੈਰੇਪੀ ਅਤੇ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਸੀ, ਪਰ ਇਸ ਦਾ ਪਾਲਣ ਨਹੀਂ ਕੀਤਾ ਗਿਆ। 

 

ਡਿਕੀ ਨੇ ਫਿਜ਼ੀਓਥੈਰੇਪੀ ਨਹੀਂ ਕਰਵਾਈ ਅਤੇ ਉਨ੍ਹਾਂ ਨੇ ਸਟਾਫ਼ ਦੀ ਅਦਾਇਗੀ ਰੋਕ ਦਿੱਤੀ। ਨਰਸ ਵੀ ਚਲੀ ਗਈ ਸੀ। ਜਵਾਈ ਨੇ ਪਾਇਲ ਦੀ ਡਾਕਟਰੀ ਰਿਪੋਰਟ ਦਿਖਾਉਣ ਤੋਂ ਇਨਕਾਰ ਕਰ ਦਿੱਤਾ। ਡਿਕੀ ਸਾਨੂੰ ਪਾਇਲ ਨੂੰ ਮਿਲਣ ਵੀ ਨਹੀਂ ਦਿੰਦਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moushumi Chatterjee daughter Payal dies after prolonged illness