ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Movie Review: ‘ਦੇ ਦੇ ਪਿਆਰ ਦੇ’ ਵੇਖਣ ਤੋਂ ਪਹਿਲਾਂ ਪੜ੍ਹੋ ਇਹ ਰੀਵਿਊ

Movie Review: ‘ਦੇ ਦੇ ਪਿਆਰ ਦੇ’ ਵੇਖਣ ਤੋਂ ਪਹਿਲਾਂ ਪੜ੍ਹੋ ਇਹ ਰੀਵਿਊ

ਅਜੇ ਦੇਵਗਨ, ਤੱਬੂ ਤੇ ਰਕੁਲ ਪ੍ਰੀਤ ਜਿਹੇ ਸਿਤਾਰਿਆਂ ਨਾਲ ਸਜੀ ਫ਼ਿਲਮ ‘ਦੇ ਦੇ ਪਿਆਰ ਦੇ’ ਅੱਜ ਰਿਲੀਜ਼ ਹੋ ਗਈ ਹੈ। ਜੇ ਤੁਸੀਂ ਫ਼ਿਲਮ ਵੇਖਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਪੜ੍ਹੋ ਇਹ ਰੀਵਿਊ।

 

 

ਕਹਾਣੀ

ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਅਜੇ ਦੇਵਗਨ ਤੋਂ, ਜੋ ਆਪਣੇ ਘਰ ਵਿੱਚ ਆਪਣੇ ਦੋਸਤ ਦੀ ਬੈਚਲਰ ਪਾਰਟੀ ਰਖਦੇ ਹਨ ਤੇ ਇੱਥੇ ਐਂਟਰੀ ਹੁੰਦੀ ਹੈ, ਇੱਕ ਸਟ੍ਰਿੱਪ ਟੀਜ਼ ਦੀ, ਜੋ ਰਕੁਲ ਪ੍ਰੀਤ ਹੈ। ਪਰ ਅਸਲ ਵਿੱਚ ਉਹ ਸਟ੍ਰਿਪ ਟੀਜ਼ ਨਹੀਂ ਹੈ। ਉਹ ਤਾਂ ਅਸਲ ਵਿੱਚ ਆਪਣੀ ਦੋਸਤ ਦੇ ਹੋਣ ਵਾਲੇ ਪਤੀ ਦਾ ਟੈਸਟ ਲੈ ਰਹੀ ਹੈ।

 

 

ਬੱਸ ਇੱਥੋਂ ਹੀ ਸ਼ੁਰੂ ਹੁੰਦਾ ਹੈ ਅਜੇ ਦੇਵਗਨ ਤੇ ਰਕੁਲ ਪ੍ਰੀਤ ਦਾ ਫ਼ਲੱਰਟ ਸੈਸ਼ਨ। ਦੋਵੇਂ ਫ਼ਲੱਰਟ ਕਰਦੇ–ਕਰਦੇ ਇੱਕ–ਦੂਜੇ ਨੂੰ ਪਿਆਰ ਕਰਨ ਲੱਗਦੇ ਹਨ। ਫਿਰ ਅਜੇ, ਰਕੁਲ ਨੂੰ ਆਪਣੇ ਪਰਿਵਾਰ ਨੂੰ ਮਿਲਾਉਣ ਲਈ ਲੈ ਕੇ ਆਉਂਦੇ ਹਨ, ਜਿੱਥੋਂ ਫਿਰ ਕਹਾਣੀ ਵਿੱਚ ਆਉਂਦਾ ਹੈ ਟਵਿਸਟ। ਹੁਣ ਅੱਗੇ ਕੀ ਹੁੰਦਾ ਹੈ; ਇਸ ਲਈ ਤੁਹਾਨੂੰ ਫ਼ਿਲਮ ਵੇਖਣੀ ਪਵੇਗੀ।

 

 

ਰੀਵਿਊ

ਇਸ ਫ਼ਿਲਮ ਵਿੱਚ ਦੋ ਗੰਭੀਰ ਵਿਸ਼ੇ ਮਨੋਰੰਜਨ ਦੇ ਮਿਸ਼ਰਣ ਨਾਲ ਵਿਖਾਏ ਗਏ ਹਨ। ਫ਼ਿਲਮ ਦੇ ਕੁਝ ਪੰਚ ਕਾਫ਼ੀ ਵਧੀਆ ਹਨ। ਅਜੇ, ਤੱਬੂ ਤੇ ਰਕੁਲ ਵਿਚਲਾ ਤਿਕੋਣ ਕਾਫ਼ੀ ਦਿਲਚਸਪ ਹੋ ਨਿੱਬੜਿਆ ਹੈ ਪਰ ਇੱਕ ਮੋੜ ਉੱਤੇ ਆ ਕੇ ਫ਼ਿਲਮ ਥੋੜ੍ਹੀ ਲੰਮੀ ਜਾਪਣ ਲੱਗਦੀ ਹੈ ਭਾਵ ਕੁਝ ਦ੍ਰਿਸ਼ ਜ਼ਬਰਦਸਤੀ ਵਾਲੇ ਲੱਗ ਰਹੇ ਸਨ। ਫ਼ਿਲਮ ਦੇ ਕੁਝ ਚਰਿੱਤਰ ਜਿਵੇਂ ਜਾਵੇਦ ਜਾਫ਼ਰੀ ਤੇ ਜਿਮੀ ਦੀ ਐਕਟਿੰਗ ਵਧੀਆ ਰਹੀ।

 

 

ਅਜੇ ਦੇਵਗਨ ਨੇ ਆਪਣਾ ਕਿਰਦਾਰ ਵਧੀਆ ਤਰੀਕੇ ਨਿਭਾਇਆ ਹੈ। ਤੱਬੂ ਹਮੇਸ਼ਾ ਵਾਂਗ ਬੈਸਟ ਰਹੇ ਹਨ। ਉਨ੍ਹਾਂ ਦੀ ਪਰਪੱਕ ਅਦਾਕਾਰੀ ਸਾਹਵੇਂ ਸਭ ਫ਼ੇਲ੍ਹ ਹਨ।

 

 

ਰਕੂਲ ਇਸ ਵਿੱਚ ਬਹੁਤ ਜਚ ਰਹੀ ਹੈ। ਉਸ ਨੇ ਆਪਣੇ ਚਿਹਰੇ ਰਾਹੀਂ ਵਧੀਆ ਹਾਵ–ਭਾਵ ਪ੍ਰਗਟਾਹੇ ਹਨ। ਉਸ ਦੀ ਅਦਾਕਾਰੀ ਵੀ ਬਹੁਤ ਵਧੀਆ ਹੈ। ਆਲੋਕ ਨਾਕ ਨੇ ਅਜੇ ਦੇਵਗਨ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ ਤੇ ਉਨ੍ਹਾਂ ਦੇ ਪੰਚ ਬਹੁਤ ਦਮਦਾਰ ਤੇ ਮਜ਼ੇਦਾਰ ਹੋ ਨਿੱਬੜੇ ਹਨ।

 

 

ਜਾਵੇਦ ਜਾਫ਼ਰੀ ਭਾਵੇਂ ਕੁਝ ਸਮੇਂ ਲਈ ਸਕ੍ਰੀਨ ’ਤੇ ਆਏ ਪਰ ਜਦੋਂ ਵੀ ਸਾਹਮਣੇ ਆਏ, ਪੂਰਾ ਫ਼ੋਕਸ ਉਨ੍ਹਾਂ ਉੱਤੇ ਹੀ ਜਾ ਰਿਹਾ ਸੀ। ਇੰਝ ਹੀ ਜਿੰਮੀ ਸ਼ੇਰਗਿੱਲ ਦੇ ਆਉਂਦਿਆਂ ਹੀ ਮਾਹੌਲ ਕੁਝ ਵੱਖਰੀ ਕਿਸਮ ਦਾ ਹੋ ਜਾਂਦਾ ਹੈ। ਉਨ੍ਹਾਂ ਫਿਰ ਆਪਣੇ ਕਾਮੇਡੀ ਸਟਾਈਲ ਨਾਲ ਸਭ ਨੂੰ ਖ਼ੂਬ ਹਸਾਇਆ ਹੈ।

 

 

ਇਹ ਫ਼ਿਲਮ ਜ਼ਰੂਰ ਵੇਖੀ ਜਾ ਸਕਦੀ ਹੈ।

 

 

ਰੇਟਿੰਗ: 3 (ਤਿੰਨ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Movie Review Read this review before going to watch De De Pyar De