ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮੀਸ਼ਾ ਪਟੇਲ ਵਿਰੁੱਧ ਇੰਦੌਰ 'ਚ ਮਾਮਲਾ ਦਰਜ, ਜਾਰੀ ਹੋ ਸਕਦੈ ਗ੍ਰਿਫਤਾਰੀ ਵਾਰੰਟ

ਬਾਲੀਵੁਡ ਅਦਾਕਾਰਾ ਅਮੀਸ਼ਾ ਪਟੇਲ 'ਤੇ ਮੱਧ ਪ੍ਰਦੇਸ਼ ਦੇ ਇੰਦੌਰ ਦੀ ਅਦਾਲਤ 'ਚ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ਵਿਰੁੱਧ ਚੈਕ ਬਾਊਂਸ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਟੀਸ਼ਨਕਰਤਾ ਦੀ ਵਕੀਲ ਨੀਤੇਸ਼ ਪਰਮਾਰ ਨੇ ਦੱਸਿਆ ਕਿ ਅਮੀਸ਼ਾ ਪਟੇਲ ਨੇ ਨਿਸ਼ਾ ਛੀਪਾ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬਾਊਂਸ ਹੋ ਗਿਆ। ਅਮੀਸ਼ਾ ਨੇ ਫਿਲਮ ਬਣਾਉਣ ਲਈ 6 ਮਹੀਨੇ ਪਹਿਲਾਂ ਕੈਸ਼ ਲਿਆ ਸੀ।
 

ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਮੀਸ਼ਾ ਪਟੇਲ ਨੂੰ ਨੋਟਿਸ ਵੀ ਭੇਜਿਆ ਗਿਆ ਸੀ, ਜੋ ਉਨ੍ਹਾਂ ਨੂੰ ਨਹੀਂ ਮਿਲਿਆ। ਸੁਣਵਾਈ ਦੀ ਅਗਲੀ ਤਰੀਕ 27 ਜਨਵਰੀ 2020 ਹੈ। ਜੇ ਅਮੀਸ਼ਾ ਉਸ ਦਿਨ ਗੈਰ-ਹਾਜਰ ਰਹਿੰਦੀ ਹੈ ਤਾਂ ਉਨ੍ਹਾਂ ਦੇ ਨਾਂ 'ਤੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਸਕਦਾ ਹੈ।


 

ਇਸ ਤੋਂ ਪਹਿਲਾਂ ਵੀ ਚੈੱਕ ਬਾਊਂਸ ਮਾਮਲੇ 'ਚ ਅਮੀਸ਼ਾ ਪਟੇਲ ਵਿਰੁੱਧ ਮਾਮਲਾ ਦਰਜ ਹੋ ਚੁੱਕਾ ਹੈ। ਅਮੀਸ਼ਾ ਪਟੇਲ ਅਤੇ ਉਸ ਦੇ ਦੋਸਤ ਕੁਨਾਲ ਘੂਮਰ ਨੇ ਰਾਂਚੀ ਦੇ ਫਿਲਮ ਮੇਕਰ ਅਜੇ ਨੂੰ ਤਿੰਨ ਕਰੋੜ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬਾਊਂਸ ਹੋ ਗਿਆ ਸੀ। ਇਸੇ ਮਾਮਲੇ 'ਚ ਰਾਂਚੀ ਦੀ ਜ਼ਿਲ੍ਹਾ ਅਦਾਲਤ ਨੇ ਅਮੀਸ਼ਾ ਅਤੇ ਉਨ੍ਹਾਂ ਦੇ ਦੋਸਤ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।
 

ਫ਼ਿਲਮ ਅਦਾਕਾਰਾ ਅਮੀਸ਼ਾ ਪਟੇਲ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

 

ਇਸ ਤੋਂ ਬਾਅਦ ਅਮੀਸ਼ਾ ਨੇ ਇਸ ਮਾਮਲੇ 'ਚ ਟਵਿਟਰ 'ਚ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਸੀ, "ਇਹ ਮੇਰੇ ਨੋਟਿਸ 'ਚ ਲਿਆਇਆ ਗਿਆ ਹੈ। ਇਕ ਵਿਅਕਤੀ ਝੂਠੇ ਦੋਸ਼ ਲਗਾ ਕੇ ਮੇਰਾ ਨਾਂ ਖਰਾਬ ਕਰਨ ਅਤੇ ਮੇਰੇ ਮਾਨ-ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੀਆਂ ਚੀਜ਼ਾਂ ਦਾ ਸਹੀ ਜਵਾਬ ਕਾਨੂੰਨੀ ਪ੍ਰਕਿਰਿਆ ਰਾਹੀਂ ਦਿੱਤਾ ਜਾਵੇਗਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP court issues summons against Ameesha Patel in Rs 10 lakh cheque bounce case