ਬੰਗਲਾ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਦੀ ਸਾਂਸਦ ਮੈਂਬਰ ਨੁਸਰਤ ਜਾਹਾਂ ਪਿਛਲੇ ਕੁਝ ਸਮੇਂ ਤੋਂ ਕਾਫੀ ਸੁਰਖੀਆਂ ਹਨ। ਅੱਜ ਕੱਲ੍ਹ ਅਪਾਣੇ ਰੁੱਝੇਵਿਆਂ ਤੋਂ ਸਮਾਂ ਕੱਢ ਕੇ ਹਨੀਮੂਨ ਤੇ ਹਨ। ਉਨ੍ਹਾਂ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ ਜਿਹੜੀਆਂ ਕਿ ਵਾਇਰਲ ਹੋ ਰਹੀਆਂ ਹਨ। ਨੁਸਰਤ ਇਨ੍ਹਾਂ ਤਸਵੀਰਾਂ ਚ ਵੈਸਟਰਨ ਕੱਪੜਿਆਂ ਚ ਨਜ਼ਰ ਆ ਰਹੀ ਹਨ।
ਵਿਆਹ ਦੇ 2 ਮਹੀਨਿਆਂ ਬਾਅਦ ਨੁਸਰਤ ਤੇ ਉਨ੍ਹਾਂ ਦੇ ਪਤੀ ਨਿਖਿਲ ਜੈਨ ਦੇ ਨਾਲ ਹਨੀਮੂਨ ਤੇ ਹਨ। ਨੁਸਰਤ ਨੇ ਆਪਣੇ ਟਵਿੱਟਰ ਖਾਤੇ ਤੇ ਜਵਾਬ ਦਿੰਦਿਆਂ ਲਿਖਿਆ ਸੀ, ਮੈਂ ਪੂਰੇ ਭਾਰਤ ਦੀ ਅਗਵਾਈ ਕਰਦੀ ਹਾਂ, ਜਿਹੜੀ ਸ਼ਾਂਤੀ, ਧਰਮ ਅਤੇ ਪੰਥ ਦੀਆਂ ਹਦਾਂ ਤੋਂ ਪਰੇ ਹੈ। ਜਿੱਥੇ ਤਕ ਮੇਰੀ ਗੱਲ ਹੈ ਤਾਂ ਮੈਂ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹਾਂ। ਮੈਂ ਹੁਣ ਵੀ ਮੁਸਲਿਮ ਹਾਂ। ਉਨ੍ਹਾਂ ਲੋਕਾਂ ਨੂੰ ਇਸ ਬਾਰੇ ਕੁਝ ਨਹੀਂ ਬੋਲਣਾ ਚਾਹੀਦਾ ਕਿ ਮੈਂ ਕੀ ਪਾਵਾਂ ਤੇ ਕੀ ਨਹੀਂ।
ਨੁਸਰਤ ਨੇ ਅੱਗੇ ਲਿਖਿਆ, ਤੁਹਾਡਾ ਵਿਸ਼ਵਾਸ ਪਹਿਨਾਵੇ ਤੋਂ ਪਰੇ ਹੁੰਦਾ ਹੈ। ਸਾਰੇ ਧਰਮਾਂ ਦੇ ਮੁਲਾਂਕਣ ਸਿਧਾਂਤਾਂ ਚ ਵਿਸ਼ਵਾਸ ਕਰਨ ਅਤੇ ਉਨ੍ਹਾਂ ਨੂੰ ਮੰਨਣਾ ਕਿਤੇ ਜ਼ਿਆਦਾ ਵੱਡੀ ਗੱਲ ਹੈ।
.