ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਮਾਹੀ ਨੂੰ ਯਾਦ ਕਰ ਰਹੀ ਪਤਨੀ ਸਾਕਸ਼ੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਹੇ ਮਹਿੰਦਰ ਸਿੰਘ ਧੋਨੀ ਨੂੰ ਮੋਟਰਸਾਈਕਲਾਂ ਦਾ ਬਹੁਤ ਸ਼ੌਕ ਹੈ ਤੇ ਉਨ੍ਹਾਂ ਦਾ ਇਹ ਸ਼ੌਕ ਕਿਸੇ ਤੋਂ ਲੁਕਿਆ ਵੀ ਨਹੀਂ ਹੈ। ਧੋਨੀ ਨੂੰ ਆਪਣੀ ਬਾਈਕ ਨਾਲ ਬਹੁਤ ਪਿਆਰ ਹੈ ਤੇ ਉਹ ਆਪਣੀ ਬਾਈਕ ਦਾ ਖਿਆਲ ਆਪਣੇ ਬੱਚਿਆਂ ਵਾਂਗ ਰੱਖਦੇ ਹਨ।

 

ਧੋਨੀ ਨੂੰ ਆਪਣੀ ਬਾਈਕ ਨੂੰ ਖੁੱਦ ਹੀ ਰਿਪੇਅਰ ਕਰਨਾ ਵੀ ਕਾਫੀ ਪਸੰਦ ਹੈ। ਸੋਸ਼ਲ ਮੀਡੀਆ ਤੇ ਵੀ ਐਸਐਸ ਧੋਨੀ ਦਾ ਬਾਈਕ ਨਾਲ ਪਿਆਰ ਆਏ ਦਿਨ ਨਜ਼ਰ ਆ ਜਾਂਦਾ ਹੈ। ਧੋਨੀ ਨੇ ਆਪਣੇ ਰਾਂਚੀ ਵਿਖੇ ਘਰ ਚ ਹੀ ਗੈਰਾਜ ਵੀ ਬਣਵਾ ਰੱਖਿਆ ਹੈ, ਜਿਸ ਚ ਉਹ ਆਪਣੀ ਬਾਈਕਾਂ ਸੰਭਾਲ ਕੇ ਰੱਖਦੇ ਹਨ। ਬਾਈਕ ਦੇ ਨਾਲ ਹੀ ਧੋਨੀ ਨੂੰ ਕਾਰਾਂ ਦਾ ਵੀ ਸ਼ੌਕ ਹੈ।

 

ਧੋਨੀ ਦੇ ਘਰ ਚ ਇਕ ਨਵੀਂ ਕਾਰ ਦੇ ਦਸਤਕ ਦਿੱਤੀ ਹੈ। ਇਸਦੀ ਫ਼ੋਟੋ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਸਾਕਸ਼ੀ ਨੇ ਪਤੀ ਧੋਨੀ ਨੂੰ ਟੈਗ ਕਰਦਿਆਂ ਕੈਪਸ਼ਨ ਚ ਲਿਖਿਆ, ਰੈਡ ਬੀਸਟ ਤੁਹਾਡਾ ਘਰ ਚ ਸੁਆਗਤ ਹੈ। ਮਾਹੀ ਤੁਹਾਡਾ ਖਿਡੌਣਾ ਆਖਿਰਕਾਰ ਇੱਥੇ ਆ ਗਿਆ। ਰਿਅਲੀ ਮਿਸਿੰਗ ਯੂ।

 

ਦੱਸ ਦੇਈਏ ਕਿ ਸਾਕਸ਼ੀ ਨੇ ਜਿਹੜੀ ਕਾਰ ਦੀ ਫ਼ੋਟੋ ਸ਼ੇਅਰ ਕੀਤੀ ਹੈ ਇਹ ਜੀਪ ਨਾਂ ਦੀ ਕੰਪਨੀ ਦੀ ਗ੍ਰੈਂਡ ਚੈਰੋਕੇ ਐਸਯੂਪੀ ਹੈ। ਭਾਰਤ ਚ ਇਸ ਕਾਰ ਦੀ ਕੀਮਤ 1.07 ਕਰੋੜ ਰੁਪਏ ਹੈ। ਹਾਲ ਹੀ ਚ ਸੈਫ਼ ਅਲੀ ਖ਼ਾਨ ਨੇ ਵੀ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਨੂੰ ਇਹੀ ਕਾਰ ਤੌਹਫ਼ੇ ਚ ਦਿੱਤੀ ਹੈ।

 

 

 

 

 
 
 
 
 
 
 
 
 
 
 
 
 

Welcome home #redbeast ! Your toy is finally here @mahi7781 really missing you !

A post shared by Sakshi Singh Dhoni (@sakshisingh_r) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MS Dhoni buy a brand new Jeep Grand Cherokee SUV and wife Sakshi Dhoni missing him