ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਪੁਲਿਸ ਨੇ ਬੰਦ ਕਰਵਾ ਦਿੱਤੀ ਸੀ ਸ਼ਾਹਰੁਖ਼ ਖ਼ਾਨ ਦੇ ਜਨਮ-ਦਿਨ ਦੀ ਪਾਰਟੀ

ਮੁੰਬਈ ਪੁਲਿਸ ਨੇ ਬੰਦ ਕਰਵਾ ਦਿੱਤੀ ਸੀ ਸ਼ਾਹਰੁਖ਼ ਖ਼ਾਨ ਦੇ ਜਨਮ-ਦਿਨ ਦੀ ਪਾਰਟੀ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਸ਼ੁੱਕਰਵਾਰ 2 ਨਵੰਬਰ ਨੂੰ ਆਪਣਾ ਜਨਮ-ਦਿਨ ਮਨਾਇਆ ਸੀ। ਇਸ ਵਾਰ ਉਨ੍ਹਾਂ ਦਾ ਇਹ ਜਨਮ-ਦਿਨ ਬਹੁਤ ਖ਼ਾਸ ਸੀ ਕਿਉਂਕਿ ਇਸੇ ਮੌਕੇ ਉਨ੍ਹਾਂ ਦੀ ਆਉਣ ਵਾਲੀ ਫਿ਼ਲਮ ‘ਜ਼ੀਰੋ` ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਪ੍ਰਸ਼ੰਸਕਾਂ ਨੂੰ ਇਹ ਟ੍ਰੇਲਰ ਬਹੁਤ ਪਸੰਦ ਆਇਆ ਹੈ। ਪਰ ਇਸ ਦੇ ਨਾਲ ਹੀ ਜਨਮ-ਦਿਨ ਮੌਕੇ ਹੀ ਉਨ੍ਹਾਂ ਨਾਲ ਕੁਝ ਅਜਿਹਾ ਹੋ ਗਿਆ, ਜੋ ਉਨ੍ਹਾਂ ਸ਼ਾਇਦ ਨਹੀਂ ਸੋਚਿਆ ਹੋਵੇਗਾ।


ਦਰਅਸਲ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸ਼ਾਹਰੁਖ਼ ਨੇ ਇੱਕ ਪਾਰਟੀ ਰੱਖੀ ਸੀ। ਉਸ ਪਾਰਟੀ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਪੁੱਜੇ। ਪਾਰਟੀ `ਚ ਸਭ ਨੇ ਖ਼ੂਬ ਮਸਤੀ ਕੀਤੀ। ਪਰ ਫਿਰ ਪਾਰਟੀ ਵਿੱਚ ਕੁਝ ਔਕੜ ਪੇਸ਼ ਆ ਗਈ।


ਸ਼ਾਹਰੁਖ਼ ਦੀ ਪਾਰਟੀ `ਚ ਮੁੰਬਈ ਪੁਲਿਸ ਪੁੱਜ ਗਈ। ‘ਟਾਈਮਜ਼ ਆਫ਼ ਇੰਡੀਆ` ਦੀ ਰਿਪੋਰਟ ਮੁਤਾਬਕ ਪਾਰਟੀ ਕਾਫ਼ੀ ਦੇਰ ਤੱਕ ਚੱਲਣ ਕਾਰਨ ਮੁੰਬਈ ਪੁਲਿਸ ਨੇ ਬਾਅਦ `ਚ ਇਹ ਪਾਰਟੀ ਬੰਦ ਕਰਵਾ ਦਿੱਤੀ ਸੀ।


ਸ਼ਾਹਰੁਖ਼ ਦੀ ‘ਜ਼ੀਰੋ` ਦੇ ਟ੍ਰੇਲਰ ਬਾਰੇ ਗੱਲ ਕਰੀਏ, ਤਾਂ ਪ੍ਰਸ਼ੰਸਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਸਭ ਦਾ ਇਹੋ ਕਹਿਣਾ ਹੈ ਕਿ ਇਹ ਸ਼ਾਹਰੁਖ਼ ਖ਼ਾਨ ਦੀਆਂ ਬਿਹਤਰੀਨ ਫਿ਼ਲਮਾਂ `ਚੋਂ ਇੱਕ ਹੋਵੇਗੀ। ਬਾਲੀਵੁੱਡ ਦੇ ਹੋਰ ਸਿਤਾਰਿਆਂ ਨੇ ਵੀ ਇਸ ਫਿ਼ਲਮ ਬਾਰੇ ਹਾਂ-ਪੱਖੀ ਹੁੰਗਾਰੇ ਹੀ ਦਿੱਤੇ ਹਨ।


ਤੁਸੀਂ ਵੀ ਵੇਖੋ ਇਸ ਫਿ਼ਲਮ ਦਾ ਟ੍ਰੇਲਰ:    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Police get stopped Shahrukh birthday party