ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਫਰਾਹ ਖ਼ਾਨ ਨੂੰ ਗ੍ਰਿਫਤਾਰੀ ਤੋਂ ਫੌਰੀ ਰਾਹਤ

ਮੁੰਬਈ ਸੈਸ਼ਨ ਕੋਰਟ ਨੇ ਫਰਾਹ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਰਾਹਤ ਦੇ ਦਿੱਤੀ ਹੈ। ਉਸ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਗਿਆ ਹੈ। 

 

ਦੱਸ ਦਈਏ ਕਿ ਅੰਮ੍ਰਿਤਸਰ ਦੀ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਫਰਾਹ ਖ਼ਾਨ ਨੇ ਗ੍ਰਿਫ਼ਤਾਰੀ ਤੋਂ ਰਾਹਤ ਲਈ ਮੁੰਬਈ ਦੀ ਅਦਾਲਤ ਵਿੱਚ ਪਹੁੰਚ ਕੀਤੀ ਸੀ। ਅਦਾਲਤ ਨੇ ਫਰਾਹ ਨੂੰ ਗ੍ਰਿਫ਼ਤਾਰੀ ਤੋਂ ਬਚਣ ਲਈ 5 ਹਫ਼ਤਿਆਂ ਦੀ ਟ੍ਰਾਂਜਿਟ ਸੁਰੱਖਿਆ ਦਿੱਤੀ ਹੈ ਤਾਂ ਜੋ ਉਹ ਅੰਮ੍ਰਿਤਸਰ ਦੀ ਸਬੰਧਤ ਅਦਾਲਤ ਵਿੱਚ ਅਗਾਊਂ ਪਟੀਸ਼ਨ ਦਾਇਰ ਕਰ ਸਕੇ।
 

ਕੀ ਹੈ ਮਾਮਲਾ

ਫਰਾਹ ਖਾਨ, ਰਵੀਨਾ ਟੰਡਨ ਅਤੇ ਭਾਰਤੀ ਸਿੰਘ ਉੱਤੇ 'ਸ਼ੋਅ' ਬੈਕਬੈਂਚਰਸ 'ਚ ਕਥਿਤ ਤੌਰ ਉੱਤੇ ਇਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ। ਦੋਸ਼ ਲਾਇਆ ਜਾਂਦਾ ਹੈ ਕਿ ਰਵੀਨਾ, ਫਰਾਹ ਅਤੇ ਭਾਰਤੀ ਨੇ ਇੱਕ ਸ਼ੋਅ ਵਿੱਚ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ੋਅ ਕ੍ਰਿਸਮਿਸ ਦੀ ਸ਼ਾਮ ਨੂੰ ਪ੍ਰਸਾਰਿਤ ਕੀਤਾ ਗਿਆ ਸੀ।
 

ਹਾਲਾਂਕਿ ਫਰਾਹ ਅਤੇ ਰਵੀਨਾ ਦੋਵਾਂ ਨੇ ਮੁਆਫ਼ੀ ਮੰਗ ਲਈ ਸੀ। ਫਰਾਹ ਨੇ ਇਸ ਮਾਮਲੇ ‘ਤੇ ਟਵੀਟ ਕਰਕੇ ਮੁਆਫ਼ੀ ਮੰਗੀ ਹੈ। ਫਰਾਹ ਨੇ ਲਿਖਿਆ ਕਿ ਮੈਂ ਦੁਖੀ ਹਾਂ ਕਿ ਮੇਰੇ ਸ਼ੋਅ ਦੇ ਇਕ ਐਪੀਸੋਡ ਨੇ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਹਰ ਧਰਮ ਦਾ ਸਤਿਕਾਰ ਕਰਦੀ ਹਾਂ ਅਤੇ ਮੇਰਾ ਕਦੇ ਵੀ ਕਿਸੇ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ। ਮੇਰੀ ਪੂਰੀ ਟੀਮ, ਰਵੀਨਾ ਟੰਡਨ, ਭਾਰਤੀ ਸਿੰਘ ਅਤੇ ਮੇਰੀ ਤਰਫ ਤੋਂ ਸਭ ਨੂੰ ਮਾਫ ਕਰਨਾ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Mumbai sessions court granted temporary protection from arrest to Farah Khan registered with Anjala police station in Amritsar