ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੀ ‘ਦਬੰਗ 3’ ’ਚ ਮੁੰਨੀ ਨਹੀਂ, ਸਗੋਂ ‘ਮੁੰਨਾ ਬਦਨਾਮ’ ਹੋਵੇਗਾ

ਸਲਮਾਨ ਖ਼ਾਨ ਦੀ ‘ਦਬੰਗ 3’ ’ਚ ਮੁੰਨੀ ਨਹੀਂ, ਸਗੋਂ ‘ਮੁੰਨਾ ਬਦਨਾਮ’ ਹੋਵੇਗਾ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅੱਜ–ਕੱਲ੍ਹ ‘ਦਬੰਗ 3’ ਦੀ ਸ਼ੂਟਿੰਗ ਵਿੱਚ ਕਾਫ਼਼਼ੀ ਜ਼ਿਆਦਾ ਰੁੱਝੇ ਹੋਏ ਹਨ। ਕੁਝ ਸਮਾਂ ਪਹਿਲਾਂ ਹੀ ਇਸ ਫ਼ਿਲਮ ਦੀ ਸ਼ੂਟਿੰਗ ਉਨ੍ਹਾਂ ਮੱਧ ਪ੍ਰਦੇਸ਼ ਵਿੱਚ ਮੁਕੰਮਲ ਕੀਤੀ ਸੀ। ਇੱਥੇ ਉਨ੍ਹਾਂ ਫ਼ਿਲਮ ਦੇ ਟਾਈਟਲ ਟ੍ਰੈਕ ਦੇ ਕੁਝ ਸੀਨ ਸ਼ੂਟ ਕੀਤੇ ਹਨ। ਫ਼ਿਲਹਾਲ ਸਲਮਾਨ ਖ਼ਾਨ ਇਸ ਦੀ ਸ਼ੂਟਿੰਗ ਮੁੰਬਈ ਵਿਖੇ ਕਰ ਰਹੇ ਹਨ।

 

 

ਖ਼ਬਰ ਆ ਰਹੀ ਹੈ ਕਿ ਸਲਮਾਨ ਦੀ ਇਸ ਫ਼ਿਲਮ ਵਿੱਚ ਦਬੰਗ ਦੇ ਗੀਤ ‘ਮੁੰਨੀ ਬਦਨਾਮ ਹੂਈ’ ਦਾ ਰੀਮੇਕ ਸ਼ੂਟ ਕੀਤਾ ਜਾਵੇਗਾ। ਜਿਸ ਵਿੱਚ ਸਲਮਾਨ ਖ਼ਾਨ ਖ਼ੁਦ ਨੱਚਣਗੇ। ਖ਼ਾਸ ਗੱਲ ਇਹ ਹੈ ਕਿ ਇਸ ਗਾਣੇ ਦਾ ਨਾਮ ਐਤਕੀਂ ‘ਮੁੰਨੀ ਬਦਨਾਮ ਹੂਈ’ ਨਹੀਂ, ਸਗੋਂ ‘ਮੁੰਨਾ ਬਦਨਾਮ ਹੂਆ’ ਹੈ।

 

 

‘ਦਬੰਗ’ ਵਿੱਚ ਮੁੰਨੀ ਬਦਨਾਮ ਹੋਈ ਗੀਤ ਉੱਤੇ ਮਲਾਇਕਾ ਅਰੋੜਾ ਨੇ ਨਾਚ ਕੀਤਾ ਸੀ। ਪਰ ਇਸ ਵਾਰ ਸਲਮਾਨ ਖ਼ੁਦ ਡਾਂਸ ਕਰਨ ਵਾਲੇ ਹਨ। ਹਿੰਦੀ ਰਸ਼ ਮੁਤਾਬਕ ਇੰਕ ਐਂਟਰਟੇਨਮੈਂਟ ਵੈਬਸਾਈਟ ਦੀ ਖ਼ਬਰ ਤੋਂ ਪਤਾ ਲੱਗਾ ਹੈ ਕਿ ਦਬੰਗ–3 ਵਿੱਚ ਮੁੰਨੀ ਬਦਨਾਮ ਹੋਈ ਗੀਤ ਨੂੰ ਰੀਕ੍ਰੀਏਟ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Munna will be badnam not Munni In Salman Khan s Dabang 3