ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੀਆਂ ਹਾਟ ਤਸਵੀਰਾਂ 'ਤੇ ਆਉਂਦੇ ਹਨ ਕੁਮੈਂਟਸ: ਨੀਨਾ ਗੁਪਤਾ

ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਹਮੇਸ਼ਾ ਆਪਣੇ ਫੈਸ਼ਨ ਅਤੇ ਸਟਾਈਲ ਨੂੰ ਲੈ ਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਹੁਣ ਹਾਲ ਹੀ ਵਿੱਚ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਨੀਨਾ ਗੁਪਤਾ ਨੇ ਆਪਣੀ ਫੈਸ਼ਨ ਭਾਵਨਾ ਨੂੰ ਲੈ ਕੇ ਗੱਲ ਕੀਤੀ।
 

 

ਨੀਨਾ ਗੁਪਤਾ ਨੂੰ ਪੁੱਛਿਆ ਕੀ ਉਹ ਜਿਹੀ ਡ੍ਰੈਸ ਪਾ ਕੇ ਨੌਜਵਾਨ ਅਦਾਕਾਰਾ ਦਾ ਰੋਲ ਪਾਉਣਾ ਚਾਹੁੰਦੀ ਹੈ। ਨੀਨਾ ਗੁਪਤਾ ਨੇ ਕਿਹਾ ਕਿ ਮੈਨੂੰ ਇਸ ਵਿੱਚ ਨੌਜਵਾਨ ਅਦਾਕਾਰਾ ਦਾ ਰੋਲ ਤਾਂ ਨਹੀਂ ਮਿਲੇਗਾ ਪਰ ਮੈਂ ਖੁਸ਼ ਹਾਂ ਕਿ ਰੱਬ ਨੇ ਮੈਨੂੰ ਚੰਗਾ ਸਰੀਰ ਦਿੱਤਾ ਹੈ। ਮੈਂ ਫੈਸ਼ਨ ਨੂੰ ਲੈ ਕੇ ਬਹੁਤ ਈਮਾਨਦਾਰ ਹਾਂ। ਮੇਰੀਆਂ ਹਾਟ ਤਸਵੀਰਾਂ ਨੂੰ ਬਹੁਤ ਕੁਮੈਂਟਸ ਮਿਲਦੇ ਹਨ।

 

ਨੀਨਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀਆਂ ਆਮ ਤਸਵੀਰਾਂ ਨੂੰ ਇੰਨੇ ਕੁਮੈਂਟਸ ਨਹੀਂ ਮਿਲਦੇੋ, ਜਿੰਨੀਆਂ ਹਾਟ ਤਸਵੀਰਾਂ ਨੂੰ ਮਿਲਦੇ ਹਨ। ਨੀਨਾ ਨੇ ਕਿਹਾ ਕਿ ਮੈਂ ਇਸ ਨੂੰ ਬਹੁਤ ਇੰਜਾਏ ਕਰਦੀ ਹਾਂ। ਬਹੁਤ ਘੱਟ ਹੀ ਮੈਨੂੰ ਨੈਗਟਿਵ ਕੁਮੈਂਟਸ ਮਿਲਦੇ ਹਨ।

 

ਦਰਅਸਲ, ਨੀਨਾ ਨੇ ਕੁਝ ਸਮੇਂ ਪਹਿਲਾਂ ਰਾਜੀਵ ਮਸੰਦ ਦੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ਦੀ ਬੇਟੀ ਮਸਾਬਾ ਗੁਪਤਾ ਵੀ ਬਾਲੀਵੁੱਡ ਅਦਾਕਾਰਾ ਬਣਨਾ ਚਾਹੁੰਦੀ ਹੈ ਪਰ ਨੀਨਾ ਨੇ ਉਸ ਨੂੰ ਐਕਟਿੰਗ ਨਾ ਕਰਨ ਦੀ ਸਲਾਹ ਦਿੱਤੀ। 

 

ਨੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੱਲ ਲਈ ਸ਼ਾਹਰੁਖ਼ ਖ਼ਾਨ ਅਤੇ ਕਰਣ ਜੌਹਰ ਨੂੰ ਵੀ ਅਪੀਲ ਕੀਤੀ ਸੀ ਕਿ ਮਸਾਬਾ ਨੂੰ ਐਕਟਿੰਗ ਨਾ ਕਰਨ ਲਈ ਸਮਝਾਏ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:My hot photos get a lot of comments on social media says Neena Gupta