ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੀ ਪਤਨੀ ਹਿੰਦੂ, ਮੈਂ ਮੁਸਲਿਮ ਤੇ ਮੇਰੇ ਬੱਚੇ ਹਿੰਦੁਸਤਾਨੀ: ਸ਼ਾਹਰੁਖ਼ ਖ਼ਾਨ

ਮੇਰੀ ਪਤਨੀ ਹਿੰਦੂ, ਮੈਂ ਮੁਸਲਿਮ ਤੇ ਮੇਰੇ ਬੱਚੇ ਹਿੰਦੁਸਤਾਨੀ: ਸ਼ਾਹਰੁਖ਼ ਖ਼ਾਨ

ਸ਼ਾਹਰੁਖ਼ ਖ਼ਾਨ ਦੇ ਤਾਜ਼ਾ ਬਿਆਨ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ; ਜੋ ਉਨ੍ਹਾਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਤਾ ਹੈ। ਸ਼ਾਹਰੁਖ਼ ਖ਼ਾਨ ਬੀਤੇ ਦਿਨੀਂ ਸ਼ੋਅ ‘ਡਾਂਸ ਪਲੱਸ’ ’ਚ ਪੁੱਜੇ। ਉੱਥੇ ਉਨ੍ਹਾਂ ਅਜਿਹੀਆਂ ਕੁਝ ਗੱਲਾਂ ਦੱਸੀਆਂ, ਜਿਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ।

 

 

ਸ਼ਾਹਰੁਖ਼ ਖ਼ਾਨ ਨੇ ਕਿਹਾ ਕਿ ਅਸੀਂ ਕਦੇ ਹਿੰਦੂ–ਮੁਸਲਮਾਨ ਦੀ ਗੱਲ ਨਹੀਂ ਕੀਤੀ। ਮੇਰੀ ਪਤਨੀ ਹਿੰਦੂ ਹੈ, ਮੈਂ ਮੁਸਲਿਮ ਹਾਂ ਤੇ ਮੇਰੇ ਬੱਚੇ ਹਿੰਦੁਸਤਾਨੀ ਹਨ।

 

 

ਸ਼ਾਹਰੁਖ਼ ਦੀ ਇਹ ਗੱਲ ਸੁਣ ਕੇ ਉੱਥੇ ਮੌਜੂਦ ਸਾਰੇ ਦਰਸ਼ਕ ਤਾੜੀਆਂ ਵਜਾਉਣ ਲੱਗੇ।

 

 

 

ਸ਼ਾਹਰੁਖ਼ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਦੀ ਧੀ ਸੁਹਾਨਾ ਛੋਟੀ ਹੁੰਦੀ ਸੀ; ਤਾਂ ਉਸ ਨੇ ਇੱਕ ਫ਼ਾਰਮ ਭਰਨਾ ਸੀ; ਜਿਸ ਵਿੱਚ ਧਰਮ ਦਾ ਵੀ ਇੱਕ ਖਾਨਾ ਸੀ। ਉਸ ਨੇ ਮੈਨੂੰ ਪੁੱਛਿਆ ਕਿ ਸਾਡਾ ਧਰਮ ਕੀ ਹੈ। ਮੈਂ ਉਸ ਨੂੰ ਇਹੋ ਆਖਿਆ ਕਿ ਅਸੀਂ ਇੰਡੀਅਨ ਹਾਂ ਯਾਰ, ਕੋਈ ਧਰਮ ਨਹੀਂ ਹੈ ਤੇ ਹੋਣਾ ਵੀ ਨਹੀਂ ਚਾਹੀਦਾ।

 

 

ਸ਼ਾਹਰੁਖ਼ ਖ਼ਾਨ ਦੀ ਪਿਛਲੀ ਫ਼ਿਲਮ ‘ਜ਼ੀਰੋ’ ਸੀ; ਜਿਸ ਵਿੱਚ ਉਨ੍ਹਾਂ ਨਾਲ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ਼ ਲੀਡ ਰੋਲ ਵਿੱਚ ਸਨ। ਉਸ ਫ਼ਿਲਮ ਨੇ ਬਾੱਕਸ ਆਫ਼ਿਸ ’ਤੇ ਕੋਈ ਖ਼ਾਸ ਕਮਾਲ ਨਹੀਂ ਵਿਖਾਇਆ ਸੀ।

 

 

ਇਸ ਫ਼ਿਲਮ ਤੋਂ ਬਾਅਦ ਸ਼ਾਹਰੁਖ਼ ਖ਼ਾਨ ਨੇ ਕੋਈ ਫ਼ਿਲਮ ਸਾਈਨ ਨਹੀਂ ਕੀਤੀ ਹੈ ਪਰ ਅਜਿਹੀ ਚਰਚਾ ਹੈ ਕਿ ਅਗਲੀ ਫ਼ਿਲਮ ਉਹ ਕਰੀਨਾ ਕਪੂਰ ਖ਼ਾਨ ਨਾਲ ਕਰਨਗੇ। ਪ੍ਰਸ਼ੰਸਕ ਉਨ੍ਹਾਂ ਦੇ ਅਗਲੇ ਐਲਾਨ ਦੀ ਉਡੀਕ ਕਰ ਰਹੇ ਹਨ।

 

 

ਪ੍ਰਸ਼ੰਸਕ ਸ਼ਾਹਰੁਖ਼ ਦੇ ਹਰੇਕ ਐਲਾਨ ਦਾ ਹੈਸ਼–ਟੈਗ ਵੀ ਟ੍ਰੈਂਡ ਕਰਵਾ ਦਿੰਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:My wife is Hindu Me Muslim and my children are Indian says Shahrukh Khan