ਤਨੁੰਸ਼੍ਰੀਦੱਤਾ-ਨਾਨਾ ਪਾਟੇਕਰ ਵਿਵਾਦ ਤੇ ਅੱਜ ਅਦਾਕਾਰ ਨਾਨਾ ਪਾਟੇਕਰ ਨੇ ਮੀਡੀਆ ਸਾਹਮਣੇ ਆਖਰਕਾਰ ਚੁੱਪੀ ਤੋੜ ਦਿੱਤੀ ਹੈ। ਹਾਲਾਂਕਿ ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਗੱਲ ਸਾਫ ਤਾਂ ਨਹੀਂ ਕੀਤੀ ਪਰ ਇਸ ਗੱਲ ਨੂੰ ਪੱਕਾ ਕੀਤਾ ਕਿ ਉਹ ਛੇਤੀ ਹੀ ਇਸ ਮਾਮਲੇ ਤੇ ਆਪਣਾ ਜ਼ਰੂਰੀ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਤਨੁੰਸ਼੍ਰੀਦੱਤਾ ਨੇ ਮੇਰੇ ਤੇ ਜੋ ਆਰੋਪ ਲਗਾਏ ਹਨ, ਉਹ ਗਲਤ ਹਨ। ਮੈਂ ਜੋ 10 ਸਾਲ ਪਹਿਲਾਂ ਗੱਲ ਕਹੀ ਸੀ, ਉਹੀ ਸੱਚ ਹੈ।
#WATCH Nana Patekar addresses media in Mumbai over allegations made by Tanushree Dutta https://t.co/tDbCYxSTgy
— ANI (@ANI) October 8, 2018
ਨਾਨਾ ਪਾਟੇਕਰ ਨੇ ਅੱਜ ਮੀਡੀਆ ਦੇ ਸਵਾਲਾਂ ਦਾ ਜਵਾਰ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਪੱਤਰਕਾਰਾਂ ਦੇ ਸਵਾਲਾਂ ਦਾ ਸਵਾਬ ਦਿੰਦੇ ਹਨ ਪਰ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਵਕੀਲ ਨੇ ਉਨ੍ਹਾਂ ਨੂੰ ਕੁੱਝ ਵੀ ਬੋਲਣ ਤੋਂ ਮਨ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੇਰੇ ਵਕੀਲ ਨੇ ਕਿਹਾ ਹੈ ਕਿ ਮੈਂ ਇਸ ਮਾਮਲੇ ਸਬੰਧੀ ਹਾਲੇ ਕੁੱਝ ਨਹੀਂ ਬੋਲ ਸਕਦਾ ਕਿਉਂਕਿ ਮੇਰੇ ਵਕੀਲ ਨੇ ਨੂੰ ਮੈਨੂੰ ਕਿਹਾ ਹੈ ਕਿ ਮੈਂ ਹਾਲੇ ਇਸ ਮਾਮਲੇ ਬਾਰੇ ਮੀਡੀਆ ਚ ਕੁੱਝ ਵੀ ਨਾ ਬੋਲਾਂ।
The truth which was there 10 years back, stands true even today: #NanaPatekar on allegations by #TanushreeDutta pic.twitter.com/veP5JNHYAK
— ANI (@ANI) October 8, 2018
ਨਾਨਾ ਪਾਟੇਕਰ ਨੇ ਨਾਲ ਹੀ ਕਿਹਾ ਕਿ ਉਹ ਪਹਿਲਾਂ ਤਨੁੰਸ਼੍ਰੀਦੱਤਾ ਨਾਲ ਫਸੇ ਪੇਚ ਨੂੰ ਹੱਲ ਕਰ ਲੈਣਾ ਚਾਹੁੰਦੇ ਹਨ ਜਿਸ ਤੋਂ ਬਾਅਦ ਉਹ ਖੁੱਦ ਸਾਹਮਣੇ ਆ ਕੇ ਪੱਤਰਕਾਰਾਂ ਦੇ ਹਰੇਕ ਸਵਾਲ ਦਾ ਜਵਾਬ ਦੇਣਗੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਅਫਵਾਹ ਚ ਨਾ ਆਉਣ।
ਦੱਸਣਯੋਗ ਹੈ ਕਿ ਤਨੁੰਸ਼੍ਰੀਦੱਤਾ ਨੇ ਨਾਨਾ ਪਾਟੇਕਰ ਤੇ ਦੋਸ਼ ਲਗਾਇਆ ਸੀ ਕਿ ਪਾਟੇਕਰ ਨੇ ਸਾਲ 2008 ਚ ਫਿ਼ਲਮ ਹਾਰਨ ਓਕੇ ਪਲੀਜ਼ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ ਜਦਕਿ ਨਾਨਾ ਪਾਟੇਕਰ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਤਨੁੰਸ਼੍ਰੀ ਨੂੰ ਹੀ ਫਿ਼ਲਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਤਨੰੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ, ਕੋਰੀਓਗ੍ਰਾਫਰ ਗਣੇਸ਼ ਆਚਾਰਿਆ ਅਤੇ ਫਿ਼ਲਮ ਹਾਰਨ ਓਕੇ ਪਲੀਜ਼ ਦੇ ਨਿਰਮਾਤਾ ਅਤੇ ਨਿਰਦੇਸ਼ਕ ਖਿਲਾਫ਼ ਮੁੰਬਈ ਚ ਮਾਮਲਾ ਦਰਜ ਕਰਵਾਇਆ ਹੈ।