ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੀ ਵਿਆਹ ਪਾਰਟੀ ’ਚ ਪੁੱਜੇ ਪੀਐਮ ਮੋਦੀ

ਦਿੱਲੀ ਦੇ ਤਾਜ ਹੋਟਲ ਚ ਦੇਸੀ ਕੁੜੀ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਵਿਆਹ ਦੀ ਮੰਗਲਵਾਰ ਨੂੰ ਰੱਖੀ ਗਈ ਪਾਰਟੀ ਚ ਪੀਐਮ ਮੋਦੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੀਐਮ ਮੋਦੀ ਨੇ ਨਵਵਿਆਹੇ ਜੋੜੇ ਨੂੰ ਚੰਗੇ ਭਵਿੱਖ ਲਈ ਮੁਬਾਰਕਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਪ੍ਰਿਯੰਕਾ ਦੇ ਪਤੀ ਨਿੱਕ ਦੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ।

 

ਤਸਵੀਰ ਚ ਪ੍ਰਿਯੰਕਾ-ਨਿੱਕ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਪੀਐਮ ਮੋਦੀ ਗੱਲਬਾਤ ਦੌਰਾਨ ਹੱਸਦਿਆਂ ਨਜ਼ਰ ਆ ਰਹੇ ਹਨ।

 

ਦੱਸਣਯੋਗ ਹੈ ਕਿ ਜੋਧਪੁਰ ਚ ਡੈਸਟੀਨੇਸ਼ਨ ਵੈਡਿੰਗ ਰਚਾਉਣ ਮਗਰੋਂ ਦੇਸੀ ਕੁੜੀ ਪ੍ਰਿਯੰਕਾ ਚੋਪੜਾ ਅਤੇ ਪਤੀ ਨਿੱਕ ਜੋਨਸ ਨੇ ਦਿੱਲੀ ਚ ਵਿਆਹ ਦੀ ਪਾਰਟੀ ਰੱਖੀ ਹੈ। ਦੋਨਾਂ ਨੇ 2 ਦਸੰਬਰ ਨੂੰ ਇਸਾਈ ਧਰਮ ਮੁਤਾਬਕ ਅਤੇ ਫਿਰ ਹਿੰਦੂ ਧਰਮ ਮੁਤਾਬਕ ਵਿਆਹ ਕਰਵਾਇਆ ਸੀ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:narendra modi attends priyanka chopra and nick jonas delhi reception