ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Man Vs Wild: PM ਮੋਦੀ ਨਾਲ ਬੇਅਰ ਗ੍ਰਿਲਸ ਦੇ ਸ਼ੋਅ ਕਾਰਨ ਬਾਲੀਵੁੱਡ ਉਤਸ਼ਾਹਤ

Man Vs Wild: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ Man Vs Wild ਟੀਵੀ ਸ਼ੋਅ ਅੱਜ ਸੋਮਵਾਰ ਨੂੰ ਡਿਸਕਵਰੀ ਚੈਨਲ ਤੇ ਦੇਰ ਸ਼ਾਮ 9 ਵਜੇ ਪ੍ਰਸਾਰਤ ਕੀਤਾ ਗਿਆ। ਇਸ ਪ੍ਰਸਾਰਨ ਦੌਰਾਨ ਪੂਰੇ ਦੇਸ਼ ਦੀਆਂ ਨਜ਼ਰਾਂ ਸਿਰਫ ਇਸ ਸ਼ੋਅ ਤੇ ਲੱਗੀਆਂ ਸਨ ਤੇ ਸਾਰੇ ਇਸ ਸ਼ੋਅ ਨੂੰ ਦੇਖਣ ਲਈ ਉਤਸ਼ਾਹਤ ਸਨ। ਇਸ ਦੇ ਨਾਲ ਹੀ ਬਾਲੀਵੁੱਡ ਸਿਤਾਰੇ ਵੀ ਪੀਐਮ ਮੋਦੀ ਦੇ ਵੱਖਰੇ ਅੰਦਾਜ਼ ਨੂੰ ਦੇਖਣ ਲਈ ਉਤਸ਼ਾਹਤ ਸਨ।

 

ਅਕਸ਼ੇ ਕੁਮਾਰ ਨੇ ਇਸ ਸ਼ੋਅ ਨੂੰ ਲੈ ਕੇ ਟਵੀਟ ਕੀਤਾ ਸੀ, ਸ਼ੋਅ ਦੇ ਵੱਖਰੇ ਅਤੇ ਅਡਵੈਂਚਰ ਨਾਲ ਭਰਪੂਰ ਹੋਣ ਤੋਂ ਇਲਾਵਾ ਸ਼ੋਅ ਚ ਪੋਣਪਾਣੀ ਚ ਹੋ ਰਹੇ ਬਦਲਾਅ ਨੂੰ ਲੈ ਕੇ ਇਸ ਬਾਰੇ ਚ ਵੀ ਗੱਲਾਂ ਹੋਣਗੀਟਾਂ ਕਿ ਧਰਤੀ ਨੂੰ ਕਿਵੇਂ ਬਚਾਇਆ ਜਾਵੇ? ਮੈਨ ਵਰਸਜ਼ ਵਾਈਲਡ ਦੇ ਸ਼ੋਅ ਤੇ ਰਾਤ 9 ਵਜੇ ਪੀਐਮ ਮੋਦੀ ਨੂੰ ਲੈ ਕੇ ਉਤਸ਼ਾਹਤ ਹਾਂ।

 

ਅਜੇ ਦੇਵਗਨ ਨੇ ਲਿਖਿਆ, ਅੱਜ ਦਿਨ ਦੀ ਮੰਗ ਹੈ ਇਹ ਸ਼ੋਅ।

 

ਕਰਣ ਜੌਹਰ ਨੇ ਲਿਖਿਆ, ਸਾਡੇ ਮਾਨਯੋਗ ਪੀਐਮ ਨਰਿੰਦਰ ਮੋਦੀ ਵਲੋਂ ਇਕ ਦਮਦਾਰ ਸੰਦੇਸ਼। ਇਕ ਅਜਿਹੀ ਚੀਜ਼, ਜਿਸ ਲਈ ਸਾਡੇ ਸਾਰਿਆਂ ਨੂੰ ਯੋਗਦਾਨ ਦੇਣਾ ਜ਼ਰੂਰੀ ਹੈ। ਪੌਣਪਾਣੀ ਬਚਾਉਣਾ ਸਮੇਂ ਦੀ ਲੋੜ ਹੈ। ਤੁਹਾਡੀਆਂ ਕੋਸ਼ਿਸ਼ਾਂ ਲਈ ਧੰਨਵਾਦ ਸ਼੍ਰੀਮਾਨ।

 

ਦੱਸਣਯੋਗ ਹੈ ਕਿ ਮੈਨ ਵਰਸਜ਼ ਵਾਈਲਡ ਦੇ ਇਸ ਐਪੀਸੋਡ ਦੀ ਸ਼ੂਟਿੰਗ ਉਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਚ ਹੋਈ ਹੈ। ਸ਼ੂਟਿੰਗ ਦੇ ਸਿਲਸਿਲੇ ਚ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਦੇ ਨਾਲ ਪੀਐਮ ਨਰਿੰਦਰ ਮੋਦੀ ਫਰਵਰੀ ਚ ਕਾਰਬੇਟ ਪਾਰਕ ਆਏ ਸਨ। ਇਸ ਸ਼ੋਅ ਨੂੰ ਡਿਸਕਵਰੀ ਨੈਟਵਰਕ ਦੇ ਚੈਨਲਾਂ ਤੇ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਚ ਦਿਖਾਇਆ ਗਿਆ ਹੈ। ਇਸ ਸ਼ੋਅ ਚ ਪੀਐਮ ਮੋਦੀ ਨੇ ਅਡਵੈਂਚਰ ਦੇ ਨਾਲ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕਤਾ ਬਾਰੇ ਗੱਲ ਕੀਤੀ।

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:narendra modi on man vs wild with bear grylls akshay kumar and Other bollywood celebs are excited