66ਵੇਂ ਨੈਸ਼ਨਲ ਫਿਲਮ ਐਵਾਰਡ ਸਮਾਗਮ ਦਾ ਆਯੋਜਨ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕੀਤਾ ਗਿਆ। ਸਾਰੇ ਐਵਾਰਡ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਵੱਲੋਂ ਦਿੱਤੇ ਗਏ। ਸਮਾਗਮ ਨੂੰ ਅਦਾਕਾਰਾ ਦਿਵਿਯਾ ਦੱਤਾ ਨੇ ਹੋਸਟ ਕੀਤਾ।
ਇਸ ਸਮਾਗਮ 'ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ 50ਵੇਂ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਜਾਣਾ ਸੀ। ਹਾਲਾਂਕਿ ਬੀਮਾਰ ਹੋਣ ਕਾਰਨ ਅਮਿਤਾਭ ਬੱਚਨ ਇਸ ਸਮਾਗਮ 'ਚ ਹਿੱਸਾ ਨਾ ਲੈ ਸਕੇ। ਬੀਮਾਰ ਹੋਣ ਕਾਰਨ ਅਮਿਤਾਭ ਬੱਚਨ ਨੂੰ ਡਾਕਟਰ ਨੇ ਸਫਰ ਨਾ ਕਰਨ ਦੀ ਹਿਦਾਇਤ ਦਿੱਤੀ ਹੈ।
ਬੈਸਟ ਹਿੰਦੀ ਫਿਲਮ ਦਾ ਐਵਾਰਡ 'ਅੰਧਾਧੁਨ' ਨੂੰ ਦਿੱਤਾ ਗਿਆ। ਆਯੁਸ਼ਮਾਨ ਖੁਰਾਨਾ ਅਤੇ ਤੱਬੂ ਸਟਾਰਰ ਇਸ ਫਿਲਮ ਦਾ ਨਿਰਦੇਸ਼ਨ ਸ੍ਰੀਰਾਮ ਰਾਘਵਨ ਨੇ ਕੀਤਾ ਹੈ। ਇਸ ਤੋਂ ਇਲਾਵਾ ਫਿਲਮ 'ਪਦਮਾਵਤ' ਨੂੰ ਬੈਸਟ ਕੋਰਿਓਗ੍ਰਾਫੀ ਅਤੇ ਸੰਜੇ ਲੀਲਾ ਭੰਸਾਲੀ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਐਵਾਰਡ ਦਿੱਤਾ ਗਿਆ।
ਬੈਸਟ ਇੰਟਰਟੇਨਮੈਂਟ ਫਿਲਮ ਦਾ ਐਵਾਰਡ 'ਬਧਾਈ ਹੋ' ਨੂੰ ਦਿੱਤਾ ਗਿਆ। ਫਿਲਮ 'ਊਰੀ ਦੀ ਸਰਜੀਕਲ ਸਟਰਾਈਕ' ਨੂੰ ਬੈਸਟ ਬੈਕਗਰਾਊਂਡ ਮਿਊਜ਼ਿਕ ਦਾ ਐਵਾਰਡ ਮਿਲਿਆ।
ਨੈਸ਼ਨਲ ਫਿਲਮ ਐਵਾਰਡ 2019 ਦੀ ਸੂਚੀ :
ਬੈਸਟ ਹਿੰਦੀ ਫਿਲਮ : ਅੰਧਾਧੁਨ
ਬੈਸਟ ਅਦਾਕਾਰ (ਸਾਂਝਾ) : ਆਯੂਸ਼ਮਾਨ ਖੁਰਾਨਾ (ਅੰਧਾਧੁਨ), ਵਿੱਕੀ ਕੌਸ਼ਲ (ਊਰੀ ਦੀ ਸਰਜੀਕਲ ਸਟਰਾਈਕ)
ਬੈਸਟ ਸਪੋਰਟਿੰਗ ਅਦਾਕਾਰ : ਸਵਾਨੰਦ ਕਿਰਕਿਰੇ (ਚੁੰਬਕ)
ਬੈਸਟ ਅਦਾਕਾਰਾ : ਕੀਰਤੀ ਸੁਰੇਸ਼ (ਮਹਾਨਟੀ)
ਬੈਸਟ ਸਪੋਰਟਿੰਗ ਅਦਾਕਾਰਾ : ਸੁਰੇਖਾ ਸੀਕਰੀ (ਬਧਾਈ ਹੋ)
ਸਰਵਉਤਮ ਨਿਰਦੇਸ਼ਕ : ਅਦਿਤਯ ਧਰ (ਊਰੀ ਦੀ ਸਰਜੀਕਲ ਸਟਰਾਈਕ)
ਬੈਸਟ ਕੋਰੀਓਗ੍ਰਾਫਰ : ਜੋਤੀ (ਘੂਮਰ, ਪਦਮਾਵਤ)
ਬੈਸਟ ਸੰਗੀਤ ਨਿਰਦੇਸ਼ਕ : ਸੰਜੇ ਲੀਲਾ ਭੰਸਾਲੀ
ਬੈਸਟ ਚਾਈਲਡ ਆਰਟਿਸਟ : ਪੀ.ਵੀ. ਰੋਹਿਤ (ਵੰਡਲਾ ਯਰਡਲਾ), ਸਮੀਪ ਸਿੰਘ ਰਨੋਟ (ਹਰਜੀਤਾ), ਤਲਹਾ ਅਰਸ਼ਦ ਰੇਸ਼ੀ (ਹਾਮਿਦ), ਸ੍ਰੀਨਿਵਾਸ ਪੋਕਾਲੇ (ਨਾਲ)
ਬੈਸਟ ਚਿਲਡਰਨ ਫਿਲਮ : ਸਰਕਾਰੀ ਹੀਰਿਯਾ ਪ੍ਰਾਥਮਿਕ ਸ਼ਾਲੇ ਕਸਰਗੋੜੂ (ਕੰਨੜ)
ਬੈਸਟ ਲਿਰਿਕਸ : ਮੰਜੁਥਾ (ਨਾਥੀਚਰਮੀ)
ਬੈਸਟ ਫਿਲਮ ਫ੍ਰੈਂਡਲੀ ਸਟੇਟ : ਉਤਰਾਖੰਡ
ਬੈਸਟ ਸ਼ਾਰਟ ਫਿਲਮ : ਕਸਾਬ
ਬੈਸਟ ਇਨਵੈਸਟੀਗੇਸ਼ਨ ਫਿਲਮ : ਅਮੋਲੀ
ਬੈਸਟ ਐਜੂਕੇਸ਼ਨ ਫਿਲਮ : ਸਰਲਭ ਵਿਰਲਾ
ਬੈਸਟ ਫਿਲਮ ਆਨ ਸੋਸ਼ਲ ਇਸ਼ੂ : ਪੈਡਮੈਨ
ਬੈਸਟ ਪੰਜਾਬੀ ਫਿਲਮ : ਹਰਜੀਤਾ
ਬੈਸਟ ਸਪੋਰਟਰਸ ਫਿਲਮ : ਸਵਿਮਿੰਗ ਥਰੂ ਦ ਡਾਰਕਨੇਸ
ਬੈਸਟ ਫਿਲਮ ਕ੍ਰਿਟਿਕ (ਹਿੰਦੀ) : ਅਨੰਤ ਵਿਜੇ